ਉਮਰ ਅਬਦੁੱਲਾ ਨੇ ਰਾਜੌਰੀ ਜਾਣ ਦੀ ਮਨਜ਼ੂਰੀ ਮਿਲਣ ''ਤੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ

02/07/2024 6:38:54 PM

ਜੰਮੂ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਨੇਤਾ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਇੱਥੇ ਪੁਲਸ ਨੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਤਾਲਾ ਲਗਾ ਦਿੱਤਾ ਅਤੇ ਉਨ੍ਹਾਂ ਨੂੰ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਇਲਾਕੇ 'ਚ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਇਕ ਅਪਰਾਧੀ ਦੀ ਤਰ੍ਹਾਂ ਉਨ੍ਹਾਂ ਦੇ ਦਫ਼ਤਰ ਤੱਕ ਲਿਜਾਇਆ ਗਿਆ। ਭਾਜਪਾ ਅਤੇ ਉੱਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਵਾਲੇ ਪ੍ਰਸ਼ਾਸਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ।'' ਉਨ੍ਹਾਂ ਨੇ ਇੱਥੇ ਪਾਰਟੀ ਹੈੱਡ ਕੁਆਰਟਰ ਤੋਂ ਕਿਹਾ,''ਜਿਵੇਂ-ਜਿਵੇਂ (ਲੋਕ ਸਭਾ) ਚੋਣਾਂ ਨੇੜੇ ਆਉਣਗੀਆਂ, ਮੈਨੂੰ ਯਕੀਨ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ।'' ਅਬਦੁੱਲਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਨਾਂ 'ਤੇ ਅੱਜ ਸਵੇਰ ਤੋਂ ਮੇਰੇ ਘਰ ਦੇ ਦਰਵਾਜ਼ਿਆਂ 'ਤੇ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ,''ਮੈਂ ਤਸਵੀਰਾਂ ਇਸ ਲਈ ਲਈਆਂ ਕਿਉਂਕਿ ਮੈਨੂੰ ਪਤਾ ਹੈ ਕਿ ਪੁਲਸ ਬਾਅਦ 'ਚ ਮੇਰੇ 'ਤੇ ਪਾਬੰਦੀਆਂ ਲਗਾਉਣ ਦੀ ਗੱਲ ਤੋਂ ਇਨਕਾਰ ਕਰ ਦੇਵੇਗੀ।'' ਨੇਕਾਂ ਦੇ ਉੱਪ ਪ੍ਰਧਾਨ ਨੇ ਕਿਹਾ ਕਿ ਉਹ ਇਕ ਪਾਰਟੀ ਸਮਾਰੋਹ 'ਚ ਹਿੱਸਾ ਲੈਣ ਲਈ ਰਾਜੌਰੀ ਦੇ ਸੁੰਦਰਬਨੀ ਇਲਾਕੇ 'ਚ ਜਾਣ ਦੀ ਯੋਜਨਾ ਬਣਾ ਰਹੇ ਸਨ ਪਰ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। 

ਇਹ ਵੀ ਪੜ੍ਹੋ : ਮੋਬਾਇਲ 'ਤੇ ਅਸ਼ਲੀਲ ਵੀਡੀਓ ਦੇਖਣ ਮਗਰੋਂ ਭਰਾ ਨੇ ਰੋਲੀ ਸਕੀ ਭੈਣ ਦੀ ਪੱਤ, ਫਿਰ ਗਲ਼ਾ ਘੁੱਟ ਕਰ ਦਿੱਤਾ ਕਤਲ

ਉਨ੍ਹਾਂ ਕਿਹਾ,''ਇੱਥੇ ਤੱਕ ਕਿ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਵੀ ਮੇਰੇ ਨਾਲ (ਪਾਰਟੀ) ਦਫ਼ਤਰ 'ਚ ਗਏ ਜਿਵੇਂ ਕਿਸੇ ਅਪਰਾਧੀ ਨੂੰ ਲਿਜਾਇਆ ਜਾ ਰਿਹਾ ਹੋਵੇ। ਇਹ ਪਹਿਲੀ ਵਾਰ ਹੈ ਕਿ ਐੱਸ.ਡੀ.ਪੀ.ਓ. ਮੇਰੇ ਨਾਲ ਮੇਰੇ ਘਰ ਤੋਂ ਦਫ਼ਤਰ ਤੱਕ ਨਿੱਜੀ ਰੂਪ ਨਾਲ ਇਹ ਦੇਖਣ ਲਈ ਗਏ ਕਿ ਮੈਂ ਕਿਤੇ ਹੋਰ ਜਗ੍ਹਾ ਤਾਂ ਨਹੀਂ ਜਾ ਰਿਹਾ।'' ਸਾਬਾਕ ਮੁੱਖ ਮੰਤਰੀ ਨੇ ਪਹਿਲੇ ਦੇ ਬਿਆਨ ਨੂੰ ਦੋਹਰਾਇਆ ਕਿ ਲੋਕਤੰਤਰ ਨੂੰ ਜੰਮੂ ਕਸ਼ਮੀਰ ਤੱਕ ਪਹੁੰਚਣ ਦੀ ਮਨਜ਼ੂਰੀ ਨਹੀਂ ਹੈ। ਅਬਦੁੱਲਾ ਨੇ ਕਿਹਾ,'ਉਨ੍ਹਾਂ ਨੇ ਇਕ ਵਾਰ ਫਿਰ ਇਸ ਨੂੰ ਸਾਬਿਤ ਕਰ ਦਿੱਤਾ ਹੈ। ਉਹ ਕਹਿ ਰਹੇ ਹਨ ਕਿ ਹਰ ਕੋਈ ਰਾਜਨੀਤਕ ਗਤੀਵਿਧੀਆਂ ਲਈ ਆਜ਼ਾਦ ਹੈ ਪਰ ਇਹ ਸਿਰਫ਼ ਉਨ੍ਹਾਂ ਲਈ ਹੈ ਜੋ ਭਾਜਪਾ ਅਤੇ ਉਸ ਦੀ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਹਨ।'' ਉਨ੍ਹਾਂ ਕਿਹਾ,''ਸਾਡੇ ਵਰਗੇ ਲੋਕ ਜੋ ਸਰਕਾਰ ਜਾਂ ਭਾਜਪਾ ਦੇ ਚਾਪਲੂਸ ਨਹੀਂ ਹਨ, ਉਨ੍ਹਾਂ 'ਤੇ ਹੀ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਜਾ ਰਹੀ ਹੈ। ਹੁਣ ਤਾਂ ਅਸੀਂ ਅਜਿਹੀਆਂ ਚੀਜ਼ਾਂ ਦੇ ਆਦੀ ਹੋ ਗਏ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News