ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ, ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ 4 ਸਾਲ ਦੀ ਕੈਦ

Friday, May 27, 2022 - 02:22 PM (IST)

ਹਰਿਆਣਾ/ਨਵੀਂ ਦਿੱਲੀ (ਵਾਰਤਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਾਰਤੀ ਰਾਸ਼ਟਰੀ ਲੋਕ ਦਲ ਦੇ ਨੇਤਾ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ੀ ਠਹਿਰਾਇਆ ਸ਼ੁੱਕਰਵਾਰ ਨੂੰ 4 ਸਾਲ ਕੈਦ ਦੀ ਸਜ਼ਾ ਅਤੇ 50 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਪੂਰੀ ਕਰ ਲਈ ਸੀ ਅਤੇ ਸਜ਼ਾ ਸੁਣਾਉਣ ਲਈ ਅੱਜ ਦੀ ਤਾਰੀਖ਼ ਤੈਅ ਕੀਤੀ ਸੀ। ਚੌਟਾਲਾ 4 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ। ਪਹਿਲੀ ਵਾਰ ਉਹ 2 ਦਸੰਬਰ 1989 ਤੋਂ 22 ਮਈ 1990 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ, ਦੂਜੀ ਵਾਰ 12 ਜੁਲਾਈ 1990 ਤੋਂ 17 ਜੁਲਾਈ 1990 ਤੱਕ, ਤੀਜੀ ਵਾਰ 22 ਮਾਰਚ 1991 ਤੋਂ 6 ਅਪ੍ਰੈਲ 1991 ਤੱਕ ਅਤੇ ਚੌਥੀ ਵਾਰ 24 ਜੁਲਾਈ 1999 ਤੋਂ 5 ਮਾਰਚ 2005 ਤੱਕ ਮੁੱਖ ਮੰਤਰੀ ਰਹੇ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ! 40 ਦਿਨ ਦੇ ਬੱਚੇ ਦੇ ਢਿੱਡ 'ਚੋਂ ਮਿਲਿਆ ਭਰੂਣ, ਡਾਕਟਰਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਚੌਟਾਲਾ ਖ਼ਿਲਾਫ਼ ਜਾਂਚ ਤੋਂ ਬਾਅਦ 26 ਮਾਰਚ 2010 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ। ਜਾਂਚ ਏਜੰਸੀ ਨੇ ਚਾਰਜਸ਼ੀਟ 'ਚ ਕਿਹਾ ਸੀ ਕਿ 1993 ਤੋਂ 2006 ਦਰਮਿਆਨ ਚੌਟਾਲਾ ਨੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 6.09 ਕਰੋੜ ਰੁਪਏ ਦੀ ਜਾਇਦਾਦ ਬਣਾਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ) ਦੇ ਤਹਿਤ ਕਾਰਵਾਈ ਕੀਤੀ ਸੀ ਅਤੇ 2019 ਵਿਚ ਨਵੀਂ ਦਿੱਲੀ, ਪੰਚਕੂਲਾ ਅਤੇ ਸਿਰਸਾ ਵਿਚ 3.68 ਕਰੋੜ ਰੁਪਏ ਦੇ ਪਲਾਟ ਅਤੇ ਫਲੈਟ ਕੁਰਕ ਕੀਤੇ ਸਨ। ਵਿਸ਼ੇਸ਼ ਸੀ.ਬੀ.ਆਈ ਅਦਾਲਤ ਦੇ ਜੱਜ ਵਿਕਾਸ ਢਾਲ ਨੇ ਇਸਤਗਾਸਾ ਪੱਖ ਵੱਲੋਂ ਦਾਇਰ ਸਬੂਤਾਂ ਅਤੇ ਪੇਸ਼ ਕੀਤੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1)(ਈ) ਅਤੇ 13(2) ਤਹਿਤ ਚੌਟਾਲਾ ਨੂੰ 23 ਮਈ 2022 ਨੂੰ ਦੋਸ਼ੀ ਠਹਿਰਾਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News