ਚੱਲਦੀ ਟਰੇਨ 'ਚ ਬਜ਼ੁਰਗ ਨੇ ਕੀਤਾ ਖ਼ਤਰਨਾਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
Sunday, Oct 13, 2024 - 06:10 PM (IST)
ਨੈਸ਼ਨਲ ਡੈਸਕ : ਅੱਜਕਲ ਲੋਕ ਸੋਸ਼ਲ ਮੀਡੀਆ 'ਤੇ ਲਾਈਕਸ ਅਤੇ ਫਾਲੋਅਰਜ਼ ਨੂੰ ਇਕੱਠਾ ਕਰਨ ਲਈ ਕਈ ਖ਼ਤਰਨਾਕ ਵੀਡੀਓਜ਼ ਬਣਾ ਰਹੇ ਹਨ। ਹਾਲ ਹੀ 'ਚ ਮੁੰਬਈ ਦੇ ਆਜ਼ਮ ਸ਼ੇਖ ਨਾਂ ਦੇ ਨੌਜਵਾਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਚੱਲਦੀ ਲੋਕਲ ਟਰੇਨ 'ਚੋਂ ਸਟੰਟ ਕਰਦੇ ਹੋਏ ਆਪਣਾ ਹੱਥ ਗੁਆ ਦਿੱਤਾ। ਹੁਣ ਇਸੇ ਸੰਦਰਭ ਵਿੱਚ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਜ਼ੁਰਗ ਚੱਲਦੀ ਟਰੇਨ ਵਿੱਚ ਖ਼ਤਰਨਾਕ ਸਟੰਟ ਕਰ ਰਿਹਾ ਹੈ।
ਇਹ ਵੀ ਪੜ੍ਹੋ - ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਹਰਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ
ਬਜ਼ੁਰਗ ਦਾ ਹੈਰਾਨ ਕਰਨ ਵਾਲਾ ਸਟੰਟ
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬਜ਼ੁਰਗ ਟਰੇਨ ਦੇ ਦਰਵਾਜ਼ੇ 'ਤੇ ਖੜ੍ਹਾ ਹੈ ਅਤੇ ਚੱਲਦੀ ਟਰੇਨ 'ਚ ਸਟੰਟ ਕਰ ਰਿਹਾ ਹੈ। ਕਦੇ ਉਹ ਰੇਲਗੱਡੀ ਦਾ ਹੈਂਡਲ ਫੜਦਾ ਤੇ ਕਦੇ ਰੇਲਗੱਡੀ ਨਾਲ ਲਟਕ ਜਾਂਦਾ ਹੈ। ਬਜ਼ੁਰਗ ਵਿਅਕਤੀ ਵਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਹਰੱਕਤਾਂ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ। ਖ਼ਾਸ ਕਰਕੇ ਜਦੋਂ ਲੋਕ ਸੋਚਦੇ ਹਨ ਕਿ ਇਸ ਉਮਰ ਵਿੱਚ ਅਜਿਹਾ ਕਰਨਾ ਕਿੰਨਾ ਜੋਖਮ ਭਰਿਆ ਹੋ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਪ੍ਰਤੀਕਰਮ
ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਯੂਜ਼ਰਸ ਨੇ ਮਜ਼ਾਕ 'ਚ ਕਿਹਾ ਕਿ ਜੇਕਰ ਬਜ਼ੁਰਗ ਦਾ ਹੁਣ ਇਹ ਹਾਲ ਹੈ ਤਾਂ ਉਨ੍ਹਾਂ ਦੀ ਜਵਾਨੀ ਕਿੰਨੀ ਖ਼ਤਰਨਾਕ ਰਹੀ ਹੋਵੇਗੀ।
ਯੂਜ਼ਰਸ ਦੀ ਟਿੱਪਣੀ: "ਲੋਕ ਕਹਿੰਦੇ ਹਨ ਵੱਡੇ ਬਜ਼ੁਰਗਾਂ ਕੋਲ ਬੈਠੋ, ਉਨ੍ਹਾਂ ਤੋਂ ਸਿੱਖੋ। ਮੈਨੂੰ ਤਾਂ ਅਜਿਹੇ ਬਜ਼ੁਰਗ ਚਾਹੀਦੇ ਹਨ!”
ਇੱਕ ਹੋਰ ਯੂਜ਼ਰਸ: "ਅਜਿਹਾ ਲੱਗ ਰਿਹਾ ਕਿ ਚਾਚੇ ਦੇ ਖਾਤੇ ਵਿੱਚ 6 ਮਹੀਨਿਆਂ ਦੀ ਪੈਨਸ਼ਨ ਇਕੱਠੀ ਆ ਗਈ।"
ਇਹ ਵੀ ਪੜ੍ਹੋ - ਸਾਵਧਾਨ! ਦਿੱਲੀ 'ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ
ਡਰ ਅਤੇ ਹਿੰਮਤ ਦਾ ਮਿਸ਼ਰਣ
ਇਸ ਦੌਰਾਨ ਕੁਝ ਲੋਕਾਂ ਨੇ ਇਸ ਗੱਲ਼ 'ਤੇ ਵੀ ਧਿਆਨ ਦਿੱਤਾ ਹੈ ਕਿ ਜਦੋਂ ਮਰਨ ਦਾ ਡਰ ਖ਼ਤਮ ਹੋ ਜਾਂਦਾ ਹੈ ਤਾਂ ਲੋਕ ਅਜਿਹੇ ਖ਼ਤਰਨਾਕ ਸਟੰਟ ਕਰਦੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਸ ਦੀ ਜ਼ਿੰਦਗੀ ਦੇ ਦਿਨ ਹੁਣ ਖ਼ਤਮ ਹੋ ਗਏ ਹਨ, ਸ਼ਾਇਦ ਇਸੇ ਲਈ ਉਹ ਯਮਰਾਜ ਜੀ ਕੋਲ ਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।"
ਇਹ ਵੀ ਪੜ੍ਹੋ - ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ : ਬੇਕਾਬੂ ਕਾਰ ਨਹਿਰ 'ਚ ਡਿੱਗੀ, 3 ਬੱਚਿਆਂ ਸਮੇਤ 7 ਦੀ ਮੌਤ
ਇੱਕ ਹੋਰ ਯੂਜ਼ਰ ਨੇ ਚਿਤਾਵਨੀ ਦਿੱਤੀ ਕਿ ਨਵੇਂ ਖਿਡਾਰੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਹੁਣ ਬਜ਼ੁਰਗ ਵੀ ਮੈਦਾਨ ਵਿੱਚ ਆ ਗਏ ਹਨ। ਇਸ ਵਾਇਰਲ ਵੀਡੀਓ ਨੇ ਇੱਕ ਵਾਰ ਫਿਰ ਜਾਨਲੇਵਾ ਸਟੰਟ ਦੀ ਗੰਭੀਰਤਾ ਦਾ ਪਰਦਾਫਾਸ਼ ਕੀਤਾ ਹੈ। ਲੋਕਾਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਜੋਖ਼ਮ ਭਰਿਆ ਕੰਮ ਕਰਨਾ ਨਾ ਸਿਰਫ਼ ਨੌਜਵਾਨਾਂ ਲਈ ਸਗੋਂ ਕਿਸੇ ਵੀ ਉਮਰ ਦੇ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ। ਅਜਿਹੇ ਸਟੰਟ ਨਾ ਸਿਰਫ਼ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ, ਸਗੋਂ ਦੂਜਿਆਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8