ਭਾਰਤ ''ਚ ਨਹੀਂ ਆਵੇਗੀ ਤੇਲ ਦੀ ਕਮੀ ! ਕੀਮਤਾਂ ''ਚ ਵਾਧਾ ਕਰਨ ਦੀ ਵੀ ਨਹੀਂ ਪਵੇਗੀ ਲੋੜ, ਇਸ ਦੇਸ਼ ਨੇ ਦਿੱਤਾ Offer
Thursday, Jun 11, 2026 - 01:02 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਜੰਗ ਕਾਰਨ ਪੂਰੀ ਦੁਨੀਆ ਤੇਲ-ਗੈਸ ਦੀ ਕਮੀ ਨਾਲ ਜੂਝ ਰਹੀ ਹੈ। ਹੋਰਮੁਜ਼ ਬੰਦ ਹੋਣ ਕਾਰਨ ਭਾਰਤ ਸਣੇ ਕਈ ਦੇਸ਼ਾਂ ਨੂੰ ਤੇਲ-ਗੈਸ ਦੀ ਸਪਲਾਈ 'ਚ ਵਿਘਨ ਪਿਆ ਹੈ। ਇਸੇ ਸੰਕਟ ਦੇ ਦੌਰ 'ਚ ਭਾਰਤ ਦੇ ਊਰਜਾ ਖੇਤਰ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਰੂਸ ਤੋਂ ਬਾਅਦ ਹੁਣ ਬ੍ਰਾਜ਼ੀਲ ਨੇ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਤੇਜ਼ੀ ਨਾਲ ਵਧਾਉਣ ਦਾ ਆਫ਼ਰ ਦਿੱਤਾ ਹੈ, ਤਾਂ ਜੋ ਭਾਰਤੀ ਬਾਜ਼ਾਰ 'ਚ ਤੇਲ ਦੀ ਕਿੱਲਤ ਨਾ ਹੋਵੇ।
ਇਰਾਨ ਨਾਲ ਚੱਲ ਰਹੀ ਜੰਗ ਕਾਰਨ ਹੋਰਮੁਜ਼ ਵਰਗੇ ਅਹਿਮ ਸਮੁੰਦਰੀ ਰਸਤਿਆਂ ਰਾਹੀਂ ਹੋਣ ਵਾਲੀ ਸਪਲਾਈ ਖ਼ਤਰੇ ਵਿੱਚ ਹੈ। ਅਜਿਹੇ 'ਚ ਬ੍ਰਾਜ਼ੀਲ ਭਾਰਤ ਲਈ ਇੱਕ ਭਰੋਸੇਮੰਦ ਅਤੇ ਸੁਰੱਖਿਅਤ ਦੋਸਤ ਤੇ ਤੇਲ ਸਪਲਾਇਰ ਵਜੋਂ ਖੜ੍ਹਾ ਹੋਇਆ ਹੈ। ਬ੍ਰਾਜ਼ੀਲ ਦੇ ਇਸ ਫੈਸਲੇ ਪਿੱਛੇ ਭਾਰਤ ਨਾਲ ਉਸ ਦੇ ਮਜ਼ਬੂਤ ਸਬੰਧ ਹਨ। ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ, ਜਿਵੇਂ ਕਿ ਭਾਰਤ ਪੈਟਰੋਲੀਅਮ ਅਤੇ ਓ.ਐੱਨ.ਜੀ.ਸੀ. ਨੇ ਬ੍ਰਾਜ਼ੀਲ ਦੇ ਸਮੁੰਦਰੀ ਤੱਟ 'ਤੇ ਸਥਿਤ ਤੇਲ ਦੇ ਵੱਡੇ ਭੰਡਾਰਾਂ 'ਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- ਲੱਗਣ ਜਾ ਰਹੀ ਇਕ ਹੋਰ ਜੰਗ ! ਹੁਣ ਤਾਈਵਾਨ ਨੇ ਚੀਨ ਵੱਲ ਦਾਗ਼'ਤੇ ਰਾਕੇਟ
ਬ੍ਰਾਜ਼ੀਲ ਸਰਕਾਰ ਅਤੇ ਉੱਥੋਂ ਦੀਆਂ ਤੇਲ ਕੰਪਨੀਆਂ ਇਨ੍ਹਾਂ ਬਲਾਕਾਂ ਤੋਂ ਉਤਪਾਦਨ ਵਧਾ ਕੇ ਭਾਰਤ ਦੀਆਂ ਰਿਫ਼ਾਇਨਰੀਆਂ ਨੂੰ ਸਿੱਧਾ ਕੱਚਾ ਤੇਲ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਨਾਲ ਭਾਰਤ ਨੂੰ ਆਪਣੀ ਊਰਜਾ ਸੁਰੱਖਿਆ ਬਰਕਰਾਰ ਰੱਖਣ ਵਿੱਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਭਾਰਤ ਆਪਣੀ ਲੋੜ ਦਾ ਲਗਭਗ 85 ਫ਼ੀਸਦੀ ਕੱਚਾ ਤੇਲ ਬਾਹਰੋਂ ਆਯਾਤ ਕਰਦਾ ਹੈ। ਪਹਿਲਾਂ ਰੂਸ-ਯੂਕ੍ਰੇਨ ਅਤੇ ਹੁਣ ਇਰਾਨ ਜੰਗ ਕਾਰਨ ਜਾਰੀ ਹੋਏ ਤੇਲ-ਗੈਸ ਸੰਕਟ ਦੇ ਬਾਵਜੂਦ ਭਾਰਤ ਵੱਲੋਂ ਰੂਸ-ਬ੍ਰਾਜ਼ੀਲ ਵਰਗੇ ਦੇਸ਼ਾਂ ਤੋਂ ਤੇਲ ਖ਼ਰੀਦਣ ਦੀ ਨੀਤੀ ਬੇਹੱਦ ਸਫ਼ਲ ਸਾਬਤ ਹੋ ਰਹੀ ਹੈ, ਜਿਸ ਕਾਰਨ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ 'ਚ ਕਾਫ਼ੀ ਮਦਦ ਮਿਲ ਰਹੀ ਹੈ।
ਇਹ ਵੀ ਪੜ੍ਹੋ- 'ਪੈਟਰੋਲ' ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਐਕਸਾਈਜ਼ ਡਿਊਟੀ ਬਾਰੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
