ਭਾਰਤੀ ਫੌਜ ''ਚ ਸ਼ਾਮਲ ਹੋਏ 382 ਜਾਂਬਾਜ਼, 77 ਵਿਦੇਸ਼ੀ ਵੀ ਹੋਏ ਪਾਸ ਆਊਟ
Sunday, Jun 09, 2019 - 09:42 AM (IST)

ਦੇਹਰਾਦੂਨ—ਉੱਤਰਾਂਖੰਡ ਦੀ ਰਾਜਧਾਨੀ ਦੇਹਰਾਦੂਨ ਸਥਿਤ ਭਾਰਤੀ ਮਿਲਟਰੀ ਐਕਡਮੀ 'ਚੋਂ ਪਾਸ ਆਊਟ ਹੋ ਕੇ 459 ਜਾਂਬਾਜ਼ ਸ਼ਨੀਵਾਰ ਫੌਜੀ ਅਧਿਕਾਰੀ ਬਣ ਗਏ। ਇਨ੍ਹਾਂ 'ਚੋਂ 382 ਜਾਂਬਾਜ਼ ਭਾਰਤੀ ਫੌਜ ਅਤੇ ਮਿੱਤਰ ਦੇਸ਼ਾਂ ਦੇ 77 ਕੈਡੇਟਸ ਵੀ ਪਾਸ ਆਊਟ ਹੋਏ। ਦੱਖਣੀ ਪੱਛਮੀ ਕਮਾਂਡੋ ਦੇ ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਚੇਰਿਸ ਮੈਥਸਨ ਨੇ ਪਰੇਡ ਤੋਂ ਸਲਾਮੀ ਲਈ।