ਟਰੇਨਾਂ ਬੰਦ, ਸਟੇਸ਼ਨ ਸੁੰਨਾ... ਪਲੇਟਫਾਰਮ 'ਤੇ ਆਇਆ 6 ਫੁੱਟ ਲੰਮਾ ਅਜਗਰ
Monday, Apr 20, 2020 - 02:54 AM (IST)
ਲਖਨਾਊ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ 'ਚ 3 ਮਈ ਤਕ ਲਾਕਡਾਊਨ ਜਾਰੀ ਹੈ ਤੇ ਇਸ ਦੌਰਾਨ ਟਰੇਨਾਂ ਦੇ ਚੱਲਣ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ। ਕਦੀ ਯਾਤਰੀਆਂ ਨਾਲ ਭਰੇ ਰਹਿਣ ਵਾਲੇ ਰੇਲਵੇ ਸਟੇਸ਼ਨ ਹੁਣ ਜੰਗਲੀ ਜੀਵਾਂ ਦੇ ਘੁੰਮਣ ਦੀ ਵਜ੍ਹਾ ਬਣ ਚੁੱਕਿਆ ਹੈ।
ਦਰਅਸਲ ਹਾਵੜਾ ਰੇਲ ਰੂਟ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨਾਂ 'ਚ ਸ਼ੁਮਾਰ ਯੂ ਪੀ ਦੇ ਦੀਨਦਿਆਲ ਉਪਾਧਿਆਇ ਜੰਕਸ਼ਨ (ਮੁਗਲ ਸਰਾਏ) 'ਤੇ ਯਾਤਰੀਆਂ ਦੀ ਜਗ੍ਹਾ ਅਜਗਰ ਵਰਗਾ ਖਤਰਨਾਕ ਸੱਪ ਨਜ਼ਰ ਆਇਆ। ਸਟੇਸ਼ਨ ਦੇ ਫੁਟਓਵਰ ਬ੍ਰਿਜ਼ ਦੀਆਂ ਪੌੜੀਆਂ 'ਤੇ ਲਗਭਗ 6 ਫੁੱਟ ਲੰਮਾ ਇਕ ਅਜਗਰ ਸੱਪ ਦਿਖਿਆ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਦੇਖ ਕੇ ਡਰ ਗਏ।
ਰੇਲਵੇ ਸਟੇਸ਼ਨ 'ਤੇ ਅਜਗਰ ਵਰਗਾ ਸੱਪ ਜਦੋ ਘੁੰਮਦਾ ਨਜ਼ਰ ਆਇਆ ਤਾਂ ਸੁਰੱਖਿਆ ਕਰਮਚਾਰੀ ਨੇ ਉਸਦੀ ਤਸਵੀਰ ਆਪਣੇ ਮੋਬਾਈਲ 'ਚ ਲਈ। ਫਿਰ ਥੋੜੀ ਦੇਰ ਬਆਦ ਸੱਪ ਉੱਥੋ ਕਿਸੇ ਹੋਰ ਜਗ੍ਹਾ ਚੱਲ ਗਿਆ। ਜੀ. ਆਰ. ਪੀ. ਦੇ ਜਵਾਨਾਂ ਨੇ ਉਸ ਸੱਪ ਨੂੰ ਬਹੁਤ ਲੱਭਿਆ ਪਰ ਉਹ ਕੀਤੇ ਨਜ਼ਰ ਨਹੀਂ ਆਇਆ। ਉਨ੍ਹਾਂ ਨੂੰ ਸ਼ੱਕ ਹੈ ਕਿ ਪਲੇਟਫਾਰਮ ਨੰਬਰ 8 ਦੇ ਕੋਲ ਝਾੜੀਆਂ ਹਨ ਸੱਪ ਉੱਥੇ ਚਲਾ ਗਿਆ ਹੋਣਾ ਹੈ।