ਪੂਰੀ ਜ਼ਿੰਦਗੀ ਭੀਖ ਮੰਗ ਕੇ ਇਕੱਠੀ ਕੀਤੀ ਰਕਮ, ਬਜ਼ੁਰਗ ਔਰਤ ਨੇ ਮੰਦਰ ਨੂੰ ਦਾਨ ਕੀਤੇ 1 ਲੱਖ ਰੁਪਏ

12/17/2022 3:39:20 PM

ਭੁਵਨੇਸ਼ਵਰ- ਓਡੀਸ਼ਾ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਬਜ਼ੁਰਗ ਔਰਤ ਨੇ ਜਗਨਨਾਥ ਮੰਦਰ ਦੇ ਨਿਰਮਾਣ 'ਚ 1 ਲੱਖ ਰੁਪਏ ਦਾਨ ਕਰ ਦਿੱਤੇ। ਖ਼ਾਸ ਗੱਲ ਇਹ ਹੈ ਕਿ ਇਸ ਔਰਤ ਨੇ ਇਹ ਰਕਮ ਭੀਖ ਮੰਗ ਕੇ ਇਕੱਠੀ ਕੀਤੀ ਸੀ। 70 ਸਾਲਾ ਔਰਤ ਪੂਰੀ ਜ਼ਿੰਦਗੀ ਭੀਖ ਮੰਗ ਕੇ ਜ਼ਿੰਦਗੀ ਬਤੀਤ ਕਰਦੀ ਰਹੀ। ਇਸ ਦੌਰਾਨ ਉਸ ਨੇ ਦਾਨ ਕੀਤੇ ਰੁਪਏ ਵੀ ਜੋੜੇ ਅਤੇ ਹੁਣ ਮਰਨ ਤੋਂ ਪਹਿਲਾਂ ਉਹ ਇਨ੍ਹਾਂ ਰੁਪਇਆ ਨੂੰ ਦਾਨ ਕਰਨਾ ਚਾਹੁੰਦੀ ਸੀ, ਇਸ ਲਈ ਮੰਦਰ ਪ੍ਰਸ਼ਾਸਨ ਨੂੰ ਰੁਪਏ ਸੌਂਪੇ।

PunjabKesari

ਮਾਮਲਾ ਕੰਧਮਾਲ ਜ਼ਿਲ੍ਹੇ ਦੇ ਫੂਲਬਨੀ 'ਚ ਪੁਰਾਣੇ ਜਗਨਨਾਥ ਮੰਦਰ ਦਾ ਹੈ। ਹੁਣ ਔਰਤ ਦੇ ਰੁਪਇਆ ਨੂੰ ਮੰਦਰ ਦੇ ਪੁਨਰ ਨਿਰਮਾਣ ਲਈ ਇਸਤੇਮਾਲ ਕੀਤਾ ਜਾਵੇਗਾ। ਤੁਲਾ ਬਹਿਰਾ ਪਿਛਲੇ 20 ਸਾਲਾਂ ਤੋਂ ਫੂਲਬਨੀ ਕਸਬੇ ਦੇ ਵੱਖ-ਵੱਖ ਮੰਦਰਾਂ ਕੋਲ ਭੀਖ ਮੰਗਦੀ ਰਹੀ। ਤੁਲਾ ਦਾ ਵਿਆਹ ਸਰੀਰ ਤੌਰ 'ਤੇ ਅਸਮਰੱਥ ਪ੍ਰਫੁੱਲ ਬਹਿਰਾ ਨਾਲ ਹੋਇਆ ਸੀ। ਜੋੜਾ ਕਸਬੇ 'ਚ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ। ਬਾਅਦ ਵਿਚ ਪ੍ਰਫੁੱਲ ਤੁਲਾ ਨੂੰ ਇਕਲਿਆਂ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਔਰਤ ਦਾ ਕੋਈ ਨੇੜਲਾ ਰਿਸ਼ਤੇਦਾਰ ਨਹੀਂ ਹੈ, ਉਸ ਨੇ ਖ਼ੁਦ ਨੂੰ ਭਗਵਾਨ ਜਗਨਨਾਥ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤਾ ਹੈ।

PunjabKesari

ਤੁਲਾ ਨੇ ਕਿਹਾ ਕਿ ਨਾ ਤਾਂ ਮੇਰੇ ਮਾਪੇ ਹਨ ਅਤੇ ਨਾ ਹੀ ਕੋਈ ਔਲਾਦ। ਮੈਂ ਭੀਖ ਮੰਗ ਕੇ ਆਪਣੇ ਬੈਂਕ ਖਾਤੇ 'ਚ ਜੋ ਪੈਸੇ ਬਚਾਏ ਹਨ, ਉਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕਰ ਦਿੱਤਾ ਹੈ। ਮੰਦਰ ਕਮੇਟੀ ਦੇ ਇਕ ਮੈਂਬਰ ਨੇ ਕਿਹਾ ਕਿ ਜਦੋਂ ਉਸ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਅਸੀਂ ਉਸ ਤੋਂ ਪੈਸੇ ਲੈਣ ਲਈ ਮਨਾ ਕਰ ਦਿੱਤਾ। ਅਸੀਂ ਲੋਕਾਂ ਨੇ ਉਸ ਨੂੰ ਬਹੁਤ ਕਿਹਾ, ਜਿਸ ਤੋਂ ਮਗਰੋਂ ਸਾਨੂੰ ਰੁਪਏ ਲੈਣੇ ਪਏ। 


Tanu

Content Editor

Related News