ਬੇਹੱਦ ਸ਼ਰਮਨਾਕ ! ਸੜਕ ''ਤੇ ਰਿੜਦੀ ਹੋਈ ਪੈਨਸ਼ਨ ਲੈਣ ਆਈ 80 ਸਾਲਾ ਬਜ਼ੁਰਗ

Tuesday, Sep 24, 2024 - 06:13 PM (IST)

ਭੁਵਨੇਸ਼ਵਰ- ਓਡੀਸ਼ਾ 'ਚ ਇਕ 80 ਸਾਲਾ ਬਜ਼ੁਰਗ ਔਰਤ ਨੂੰ ਪੈਨਸ਼ਨ ਲਈ 2 ਕਿਲੋਮੀਟਰ ਤੱਕ ਦਫ਼ਤਰ ਰਿੜ ਕੇ ਜਾਣਾ ਪਿਆ। ਰਾਏਸੁਆਂ ਪਿੰਡ 'ਚ ਰਹਿਣ ਵਾਲੀ ਪਥੁਰੀ ਦੇਹੁਰੀ ਬੁਢਾਪੇ ਅਤੇ ਬੀਮਾਰੀ ਕਾਰਨ ਠੀਕ ਤਰ੍ਹਾਂ ਤੁਰ ਨਹੀਂ ਪਾਉਂਦੀ ਹੈ। ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ ਲੋਕਾਂ ਨੂੰ ਘਰ ਜਾ ਕੇ ਪੈਨਸ਼ਨ ਦੇਣ ਦੇ ਸਰਕਾਰੀ ਆਦੇਸ਼ ਹਨ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੈਨਸ਼ਨ ਲੈਣ ਲਈ ਪੰਚਾਇਤ ਦਫ਼ਤਰ ਜਾਣਾ ਪਿਆ। ਮਾਮਲਾ 21 ਸਤੰਬਰ ਦਾ ਹੈ, ਹਾਲਾਂਕਿ ਇਸ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ। 

ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ

ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ, ਔਰਤ ਨੇ ਦੱਸਿਆ ਕਿ ਅਸੀਂ ਪੈਨਸ਼ਨ ਦੇ ਪੈਸੇ ਨਾਲ ਆਪਣਾ ਖਰਚ ਚਲਾਉਂਦੇ ਹਾਂ। ਪੰਚਾਇਤ ਐਕਸਟੇਂਸ਼ਨ ਅਫ਼ਸਰ (ਪੀ.ਈ.ਓ.) ਨੇ ਮੈਨੂੰ ਪੈਨਸ਼ਨ ਦੇ ਪੈਸੇ ਲੈਣ ਲਈ ਦਫ਼ਤਰ ਆਉਣ ਲਈ ਕਿਹਾ ਸੀ। ਜਦੋਂ ਪੈਨਸ਼ਨ ਵੰਡਣ ਲਈ ਕੋਈ ਵੀ ਘਰ ਨਹੀਂ ਆਇਆ ਤਾਂ ਮੇਰੇ ਕੋਲ 2 ਕਿਲੋਮੀਟਰ ਤੱਕ ਰਿੜ ਕੇ ਪੰਚਾਇਤ ਦਫ਼ਤਰ ਪਹੁੰਚਣ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਸੀ। ਰਾਏਸੁਆਂ ਦੇ ਸਰਪੰਚ ਬਾਗੁਨ ਚੰਪੀਆ ਨੇ ਦੱਸਿਆ ਕਿ ਪਥੁਰੀ ਦੇ ਮਾਮਲੇ ਬਾਰੇ ਜਾਣਕਾਰੀ ਲੱਗਣ ਤੋਂ ਬਾਅਦ ਪੀ.ਈ.ਓ. ਅਤੇ ਸਪਲਾਈ ਅਸਿਸਟੈਂਟ ਨੂੰ ਅਗਲੇ ਮਹੀਨੇ ਤੋਂ ਉਨ੍ਹਾਂ ਦੇ ਘਰ ਪੈਨਸ਼ਨ ਅਤੇ ਰਾਸ਼ਨ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਤੇਲਕੋਈ ਦੀ ਬਲਾਕ ਡੈਵਲਪਮੈਂਟ ਅਫ਼ਸਰ ਗੀਤਾ ਮੁਰਮੂ ਨੇ ਕਿਹਾ,''ਅਸੀਂ ਪੀ.ਈ.ਓ. ਨੂੰ ਉਨ੍ਹਾਂ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਦਾ ਨਿਰਦੇਸ਼ ਦਿੱਤਾ ਹੈ, ਜੋ ਪਿੰਡ ਪੰਚਾਇਤ ਦਫ਼ਤਰ ਤੱਕ ਪਹੁੰਚਣ 'ਚ ਅਸਮਰੱਥ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News