ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 233, ਓਡੀਸ਼ਾ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਕੀਤਾ ਐਲਾਨ

Saturday, Jun 03, 2023 - 08:37 AM (IST)

ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 233, ਓਡੀਸ਼ਾ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਕੀਤਾ ਐਲਾਨ

ਭੁਵਨੇਸ਼ਵਰ (ਏਜੰਸੀ)- ਓਡੀਸ਼ਾ ਦੇ ਬਾਲਾਸੋਰ ਦੇ ਬਹਾਨਾਗਾ 'ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 233 ਹੋ ਗਈ ਹੈ। ਓਡਿਸ਼ਾ ਦੇ ਮੁੱਖ ਸਕੱਤਰ ਪੀ ਕੇ ਜੇਨਾ ਨੇ ਇਹ ਜਾਣਕਾਰੀ ਦਿੱਤੀ ਹੈ। ਇੱਕ ਟਵੀਟ ਵਿੱਚ ਮੁੱਖ ਸਕੱਤਰ ਨੇ ਕਿਹਾ, ''ਬਾਲਾਸੋਰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 233 ਹੋ ਗਈ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ 900 ਤੋਂ ਵੱਧ ਯਾਤਰੀਆਂ ਨੂੰ ਬਚਾਇਆ ਗਿਆ ਹੈ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।'

ਇਹ ਵੀ ਪੜ੍ਹੋ: ...ਜਦੋਂ ਮੰਚ 'ਤੇ ਲੜਖੜਾ ਕੇ ਡਿੱਗੇ ਅਮਰੀਕੀ ਰਾਸ਼ਟਰਪਤੀ ਬਾਈਡੇਨ, ਵੇਖੋ ਵੀਡੀਓ

PunjabKesari

ਇਸ ਦੌਰਾਨ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਕ ਦਿਨ ਲਈ ਸੋਗ ਦਾ ਐਲਾਨ ਕੀਤਾ ਹੈ। 3 ਜੂਨ ਨੂੰ ਪੂਰੇ ਦਿਨ ਵਿੱਚ ਕੋਈ ਵੀ ਰਾਜ ਸਮਾਰੋਹ ਨਹੀਂ ਹੋਵੇਗਾ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅੱਜ ਸਵੇਰੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਵਾਲੇ ਹਨ। ਰੇਲਵੇ ਦੀ ਤਕਨੀਕੀ ਟੀਮ ਨੇ ਸ਼ਨੀਵਾਰ ਸਵੇਰੇ ਹਾਦਸੇ ਵਾਲੀ ਥਾਂ ਦਾ ਹਵਾਈ ਸਰਵੇਖਣ ਕੀਤਾ। ਇਸ ਦੌਰਾਨ ਰੇਲ ਮੰਤਰੀ ਨੇ ਪਹਿਲਾਂ ਹੀ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਇਸ ਹਾਦਸੇ ਵਿੱਚ ਤਿੰਨ ਟਰੇਨਾਂ ਸ਼ਾਮਲ ਸਨ, ਸ਼ਾਲੀਮਾਰ ਚੇਨਈ ਕੋਰੋਮੰਡਲ ਐਕਸਪ੍ਰੈਸ, ਯਸ਼ਵੰਤਪੁਰ-ਹਾਵੜਾ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ। ਮੁੱਖ ਸਕੱਤਰ ਨੇ ਕਿਹਾ ਕਿ ਡਾਕਟਰਾਂ ਅਤੇ ਪੈਰਾਮੈਡਿਕਸ ਸਮੇਤ 45 ਮੋਬਾਈਲ ਹੈਲਥ ਟੀਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁਖ਼ਦਾਈ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ

PunjabKesari

 


author

cherry

Content Editor

Related News