ਓਡਿਸ਼ਾ ਰੇਲ ਹਾਦਸਾ : 81 ’ਚੋਂ 29 ਲਾਸ਼ਾਂ ਦੀ ਹੋਈ ਪਛਾਣ

Saturday, Jul 01, 2023 - 02:44 AM (IST)

ਭੁਵਨੇਸ਼ਵਰ (ਭਾਸ਼ਾ) : ਭੁਵਨੇਸ਼ਵਰ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਡਿਸ਼ਾ ਦੇ ਬਾਲਾਸੋਰ 'ਚ 2 ਜੂਨ ਨੂੰ ਹੋਏ ਰੇਲ ਹਾਦਸੇ ਤੋਂ ਬਾਅਦ 81 'ਚੋਂ 29 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਲਾਸ਼ਾਂ ਨੂੰ ਏਮਸ ’ਚ ਰੱਖਿਆ ਗਿਆ ਹੈ। ਰੇਲ ਹਾਦਸੇ ਵਿੱਚ 293 ਲੋਕਾਂ ਦੀ ਜਾਨ ਚਲੀ ਗਈ ਸੀ। ਲਾਸ਼ਾਂ ਨੂੰ ਵਾਰਿਸਾਂ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ਾਂ ਦੀ ਪਛਾਣ ਡੀਐੱਨਏ ਦੇ ਆਧਾਰ ’ਤੇ ਕੀਤੀ ਗਈ।

ਇਹ ਵੀ ਪੜ੍ਹੋ : ਫਰਾਂਸ 'ਚ ਲੱਗੇਗੀ ਐਮਰਜੈਂਸੀ! ਤੀਜੇ ਦਿਨ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਤੇ ਦੁਕਾਨਾਂ ਨੂੰ ਲਾਈ ਅੱਗ, 875 ਗ੍ਰਿਫ਼ਤਾਰ

ਮੇਅਰ ਨੇ ਕਿਹਾ ਕਿ ਰੇਲਵੇ ਅਤੇ ਏਮਸ ਦੇ ਅਧਿਕਾਰੀਆਂ ਨੇ ਇਕ ਸਰੀਰ ’ਤੇ ਕਈ ਦਾਅਵੇਦਾਰ ਹੋਣ ਤੋਂ ਬਾਅਦ ਡੀਐੱਨਏ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਸੂਬਾ ਸਰਕਾਰ ਨੇ ਸਾਰੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਇਲਾਕਿਆਂ ’ਚ ਲਿਜਾਣ ਦੇ ਪ੍ਰਬੰਧ ਕੀਤੇ ਹਨ। ਜਿਨ੍ਹਾਂ 29 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ’ਚੋਂ ਵਧੇਰੇ ਓਡਿਸ਼ਾ ਦੀਆਂ ਹਨ। ਬਾਕੀ ਪੱਛਮੀ ਬੰਗਾਲ ਅਤੇ ਬਿਹਾਰ ਨਾਲ ਸਬੰਧਤ ਹਨ। 81 ਲਾਸ਼ਾਂ ਦੀ ਪਛਾਣ ਲਈ 88 ਡੀਐੱਨਏ ਸੈਂਪਲ ਭੇਜੇ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News