ਓਡੀਸ਼ਾ ਬਣਾਏਗਾ ਦੇਸ਼ ਦਾ ਸਭ ਤੋਂ ਵੱਡਾ ਕੋਵਿਡ-19 ਹਸਪਤਾਲ, 15 ਦਿਨਾਂ ''ਚ ਹੋਵੇਗਾ ਤਿਆਰ

03/26/2020 6:45:18 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਨਾਲ ਲੜਨ ਲਈ ਓਡੀਸ਼ਾ ਦੀ ਨਵੀਨ ਪਟਨਾਇਕ ਸਰਕਾਰ ਸਭ ਤੋਂ ਵੱਡਾ ਕੋਵਿਡ-19 ਹਸਪਤਾਲ ਬਣਾਉਣ ਜਾ ਰਹੀ ਹੈ। ਓਡੀਸ਼ਾ 'ਚ ਬਣਨ ਜਾ ਰਹੇ ਦੇਸ਼ ਦੇ ਸਭ ਤੋਂ ਵੱਡੇ ਕੋਵਿਡ-19 ਹਸਪਤਾਲ 'ਚ 1000 ਬੈਡ ਹੋਣਗੇ। ਓਡੀਸ਼ਾ ਅਜਿਹਾ ਪਹਿਲਾ ਸੂਬਾ ਹੋਵੇਗਾ ਜੋ ਕੋਰੋਨਾ ਵਾਇਰਸ ਤੋ ਪੀੜਤ ਮਰੀਜ਼ਾਂ ਦੇ ਇਲਾਜ ਲਈ ਇੰਨਾ ਵੱਡਾ ਹਸਪਤਾਲ ਸਥਾਪਿਤ ਕਰਨ ਜਾ ਰਿਹਾ ਹੈ।
ਓਡੀਸ਼ਾ ਸਰਕਾਰ, ਕਾਰਪੋਰੇਟਸ ਤੇ ਮੈਡੀਕਲ ਕਾਲਜਾਂ ਵਿਚਾਲੇ 1000 ਬੈਡ ਦਾ ਇਕ ਕੋਵਿਡ-19 ਮਰੀਜ਼ਾਂ ਲਈ ਹਸਪਤਾਲ ਬਣਾਉਣ ਲਈ ਤਿੰਨ ਪੱਖੀ ਸਮਝੌਤੇ 'ਤੇ ਦਸਤਖਤ ਕੀਤੇ ਗਏ। ਖਾਸ ਗੱਲ ਇਹ ਹੈ ਕਿ ਸਿਰਫ 15 ਦਿਨ 'ਚ ਹੀ 1000 ਬੈਡ ਦਾ ਹਸਪਤਾਲ ਬਣਕੇ ਤਿਆਰ ਹੋ ਜਾਵੇਗਾ। ਓਡੀਸ਼ਾ 'ਚ ਕੋਰੋਨਾ ਵਾਇਰਸ ਦੇ ਹੁਣ ਤਕ 2 ਮਾਮਲੇ ਸਾਹਮਣੇ ਆਏ ਹਨ। ਓਡੀਸ਼ਾ ਦੇ ਸੀ.ਐੱਮ.  ਨਵੀਨ ਪਟਨਾਇਕ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਲਾਕਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਸੰਯੁਕਤ ਸਕੱਤਰ, ਲਵ ਅਗਰਵਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡੀ ਅਪੀਲ 'ਤੇ ਕੋਵਿਡ-19 ਮਰੀਜ਼ਾਂ ਲਈ ਡੈਡਿਕੇਟਿਡ ਹਸਪਤਾਲ ਬਣਾਉਣ ਦਾ ਕੰਮ 17 ਸੂਬਿਆਂ 'ਚ ਸ਼ੁਰੂ ਹੋ ਗਿਆ। ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਾਮਲਿਆਂ ਦੀ ਗਿਣਤੀ 649 ਹੋ ਗਈ ਹੈ। ਇਸ ਮਹਾਮਾਰੀ ਨਾਲ ਦੇਸ਼ 'ਚ ਹੁਣ ਤਕ 13 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟੇ 'ਚ 42 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੋਰੋਨਾ ਵਾਇਰਸ ਤੋਂ 4 ਲੋਕਾਂ ਦੀ ਮੌਤ ਹੋਈ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁਲ ਪੀੜਤ ਮਰੀਜ਼ਾਂ 'ਚ 43 ਠੀਕ ਵੀ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦੇਸ਼ 'ਚ 21 ਦਿਨ ਦਾ ਲਾਕਡਾਊਨ ਹੈ। ਕੇਂਦਰ ਸਰਕਾਰ ਨੇ ਅੱਜ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।

 


Inder Prajapati

Content Editor

Related News