ਪਾਰਟੀ ਦੀ ਮਜ਼ਬੂਤੀ ਲਈ ਪੀ.ਐੱਮ. ਮੋਦੀ 5 ਤੇ 16 ਜਨਵਰੀ ਨੂੰ ਜਾਣਗੇ ਉੜੀਸਾ

Friday, Dec 28, 2018 - 05:50 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਜਨਵਰੀ 'ਚ ਦੋ ਵਾਰ ਉੜੀਸਾ ਦਾ ਦੌਰਾ ਕਰਨਗੇ। ਪਾਰਟੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਭੁਵਨੇਸ਼ਵਰ 'ਚ ਇਹ ਜਾਣਕਾਰੀ ਦਿੱਤੀ। ਰਾਜ ਭਾਜਪਾ ਦੇ ਮਹਾਸਕੱਤਰ ਪ੍ਰਿਥਵੀਰਾਜ ਹਰੀਸ਼ਚੰਦਨ ਨੇ ਦੱਸਿਆ ਕਿ ਮੋਦੀ ਪੰਜ ਜਨਵਰੀ ਨੂੰ ਉੱਤਰੀ ਉੜੀਸਾ ਦੇ ਮਿਊਰਭੰਜ 'ਚ ਬਾਰੀਪਦਾ ਦੌਰੇ 'ਤੇ ਆਉਣਗੇ ਅਤੇ 16 ਜਨਵਰੀ ਨੂੰ ਇਹ ਰਾਜ ਦੇ ਪੱਛਮੀ ਭਾਗਾਂ 'ਚ ਬੋਲਨਗਿਰ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੀ ਇਕ ਦੇ ਬਾਅਦ ਇਕ ਯਾਤਰਾ 2019 'ਚ ਹੋਣ ਵਾਲੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਰਾਜ 'ਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਰਾਜ ਵਿਧਾਨਸਭਾ ਚੋਣਾਂ ਲੋਕਸਭਾ ਚੋਣਾਂ ਦੇ ਨਾਲ ਹੀ ਹੋਣ ਵਾਲੇ ਹਨ। ਪ੍ਰਧਾਨ ਮੰਤਰੀ ਨੇ 24 ਦਸੰਬਰ ਨੂੰ ਵੀ ਉੜੀਸਾ ਦਾ ਦੌਰਾ ਕੀਤਾ ਸੀ ਅਤੇ ਖੁਰਦਾ 'ਚ ਇਕ ਜਨਸਭਾ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਨੇ ਕਈ ਪਰਿਯੋਜਨਾਵਾਂ ਦਾ ਸ਼ੁੱਭ ਆਰੰਭ ਵੀ ਕੀਤਾ ਸੀ।


Neha Meniya

Content Editor

Related News