ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ

Monday, Feb 27, 2023 - 06:12 PM (IST)

ਗਜਪਤੀ (ਓਡੀਸ਼ਾ)- ਅਸੀਂ ਸਾਰੇ ਜਾਣਦੇ ਹਾਂ ਕਿ ਮੌਤ ਅਟੱਲ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਮੌਤ ਵੇਲੇ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾ ਸਕਦੇ। ਫਿਰ ਵੀ ਸਾਡੇ ਸਾਰਿਆਂ ਦਾ ਸੁਫ਼ਨਾ ਹੈ ਕਿ ਦੁਨੀਆ ਦੀਆਂ ਸਾਰੀਆਂ ਐਸ਼ੋ-ਆਰਾਮ ਨਾਲ ਇਕ ਸੁੰਦਰ ਘਰ ਹੋਵੇ। ਹਾਲਾਂਕਿ ਓਡੀਸ਼ਾ ਦੇ ਗਜਪਤੀ ਜ਼ਿਲ੍ਹੇ ਦਾ ਇਕ ਬਜ਼ੁਰਗ ਜੋੜਾ ਕੁਝ ਵੱਖਰੀ ਸੋਚ ਰੱਖਦਾ ਹੈ। ਉਨ੍ਹਾਂ ਨੇ ਇਮਾਰਤ ਬਣਾਉਣ ਦੀ ਬਜਾਏ ਆਪਣੇ ਲਈ ਕਬਰਾਂ ਬਣਾ ਲਈਆਂ ਹਨ। 

ਇਹ ਵੀ ਪੜ੍ਹੋ- ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

ਚਰਚਾ ਦਾ ਵਿਸ਼ਾ ਬਣਿਆ ਜੋੜੇ ਵਲੋਂ ਲਿਆ ਫ਼ੈਸਲਾ-

ਅਜੀਬੋ-ਗਰੀਬ ਵਜ੍ਹਾ ਕਰ ਕੇ ਇਹ ਜੋੜਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 80 ਸਾਲਾ ਲਕਸ਼ਮਣ ਭੂਯਾਨ ਅਤੇ ਉਨ੍ਹਾਂ ਦੀ 70 ਸਾਲਾ ਪਤਨੀ ਜੇਂਗੀ ਭੂਯਾਨ ਗਜਪਤੀ ਜ਼ਿਲ੍ਹੇ ਦੇ ਨੁਆਗੜ੍ਹ ਬਲਾਕ ਦੇ ਅਧੀਨ ਸੌਰੀ ਪਿੰਡ 'ਚ ਇਕ ਅਸਬੈਸਟਸ ਦੀ ਛੱਤ ਵਾਲੇ ਘਰ 'ਚ ਰਹਿੰਦੇ ਹਨ। ਭਾਵੇਂ ਉਨ੍ਹਾਂ ਦੇ ਪੁੱਤਰ-ਧੀਆਂ, ਨੂੰਹਾਂ ਅਤੇ ਜਵਾਈ ਹਨ ਉਹ ਇਕੱਲੇ ਜੀਵਨ ਬਤੀਤ ਕਰਦੇ ਹਨ।

PunjabKesari

ਬੱਚਿਆਂ ਦੇ ਨਾਲ-ਨਾਲ ਚੱਲ ਅਤੇ ਅਚੱਲ ਜਾਇਦਾਦਾਂ ਤੋਂ ਤੋੜਿਆ ਨਾਅਤਾ

ਸਮਾਜ ਦੀਆਂ ਤਮਾਮ ਖਾਮੀਆਂ ਤੋਂ ਤੰਗ ਆ ਕੇ ਜੋੜੇ ਨੇ ਆਪਣੇ ਬੱਚਿਆਂ ਦੇ ਨਾਲ-ਨਾਲ ਚੱਲ ਅਤੇ ਅਚੱਲ ਜਾਇਦਾਦਾਂ ਤੋਂ ਵੀ ਨਾਅਤਾ ਤੋੜ ਲਿਆ ਹੈ। ਲਕਸ਼ਮਣ ਨੇ 1,50,000 ਰੁਪਏ ਖਰਚ ਕੇ ਆਪਣੇ ਅਤੇ ਆਪਣੀ ਪਤਨੀ ਲਈ ਸੰਗਮਰਮਰ ਨਾਲ ਬਣੀ ਕਬਰ ਦਾ ਨਿਰਮਾਣ ਕਰਵਾਇਆ ਹੈ। ਉਸਾਰੀ ਦੀ ਲਾਗਤ ਨੂੰ ਪੂਰਾ ਕਰਨ ਲਈ ਉਨ੍ਹਾਂ ਕੋਲ ਜੋ ਵੀ ਜਾਇਦਾਦ ਸੀ, ਉਸ ਨੂੰ ਵੇਚਣਾ ਪਿਆ। ਲਕਸ਼ਮਣ ਮੁਤਾਬਕ ਮੈਂ ਹੁਣ 80 ਸਾਲ ਦਾ ਹਾਂ। ਮੈਨੂੰ ਨਹੀਂ ਪਤਾ ਕਿ ਅਸੀਂ ਕਦੋਂ ਮਰ ਜਾਵਾਂਗੇ। ਹਾਲਾਂਕਿ ਅਸੀਂ ਮਰਨ ਤੋਂ ਬਾਅਦ ਇੱਥੇ ਕਬਰ ਵਿਚ ਰਹਾਂਗੇ। 

ਇਹ ਵੀ ਪੜ੍ਹੋ- ਟਰੱਕ ਦੀ ਟੱਕਰ ਨਾਲ ਸਕੂਟੀ ਸਵਾਰ ਦਾਦਾ-ਪੋਤੇ ਦੀ ਮੌਤ, 2 ਕਿ.ਮੀ. ਘਸੀੜਿਆ ਗਿਆ 6 ਸਾਲ ਦਾ ਬੱਚਾ

PunjabKesari

ਕਬਰ 'ਚ ਸ਼ਾਂਤੀ ਨਾਲ ਸੌਂ ਸਕੀਏ ਤਾਂ ਲਿਆ ਇਹ ਫ਼ੈਸਲਾ

ਲਕਸ਼ਮਣ ਮੁਤਾਬਕ ਮੌਤ ਤੋਂ ਬਾਅਦ ਮੈਂ ਨਹੀਂ ਵੇਖ ਸਕਦਾ ਕਿ ਮੇਰੇ ਬੱਚੇ ਸਾਡੇ ਸਰੀਰ ਨਾਲ ਕੀ ਕਰਨਗੇ? ਉਹ ਉਨ੍ਹਾਂ ਨੂੰ ਦਫਨਾ ਸਕਦੇ ਹਨ, ਇਸ ਲਈ ਮੈਂ ਸਾਡੇ ਲਈ ਕਬਰਾਂ ਬਣਵਾਈਆਂ ਹਨ ਤਾਂ ਕਿ ਅਸੀਂ ਘੱਟੋ-ਘੱਟ ਸ਼ਾਂਤੀ ਨਾਲ ਸੌਂ ਸਕੀਏ। ਇਕ ਪਿੰਡ ਵਾਸੀ ਰਾਜੇਸ਼ ਭੂਯਾਨ ਨੇ ਕਿਹਾ ਕਿ ਲਕਸ਼ਮਣ ਨੇ ਕਬਰਾਂ 'ਤੇ 1.5 ਲੱਖ ਰੁਪਏ ਖਰਚ ਕੀਤੇ ਹਨ। ਉਹ ਕਹਿ ਰਿਹਾ ਹੈ ਕਿ ਉਸਦੀ ਮੌਤ ਤੋਂ ਬਾਅਦ ਉਸਦੇ ਬੱਚੇ ਅਤੇ ਰਿਸ਼ਤੇਦਾਰਾਂ ਵਲੋਂ ਕਬਰਾਂ 'ਚ ਦਫ਼ਨਾਉਣ ਮਗਰੋਂ  ਕੋਈ ਸਮੱਸਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ-  'ਤਿੰਨ ਤਲਾਕ' ਦੇ ਡਰ ਤੋਂ ਮੁਸਲਿਮ ਕੁੜੀ ਨੇ ਹਿੰਦੂ ਧਰਮ ਅਪਣਾ ਕੇ ਪ੍ਰੇਮੀ ਨਾਲ ਲਏ ਸੱਤ ਫੇਰੇ


Tanu

Content Editor

Related News