ਓਡੀਸ਼ਾ ਦੇ ਮੁੱਖ ਮੰਤਰੀ ਨੇ ਬ੍ਰਿਟੇਨ ''ਚ ਜਗਨਨਾਥ ਮੰਦਰ ਦੇ ਨਿਰਮਾਣ ''ਚ ਮਦਦ ਦਾ ਭਰੋਸਾ ਦਿੱਤਾ

06/24/2022 5:16:51 PM

ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਯੂਰਪ 'ਚ ਰਹਿ ਰਹੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਬ੍ਰਿਟੇਨ 'ਚ ਜਗਨਨਾਥ ਮੰਦਰ ਦੇ ਨਿਰਮਾਣ ਲਈ ਹਰ ਸੰਭਵ ਮਦਦ ਪ੍ਰਦਾਨ ਕਰੇਗੀ। ਪਟਨਾਇਕ ਨੇ ਵੀਰਵਾਰ ਨੂੰ ਇਟਲੀ 'ਚ ਰੋਮ ਦੀ ਆਪਣੀ ਯਾਤਰਾ ਦੌਰਾਨ ਸੂਬੇ ਦੇ ਪ੍ਰਵਾਸੀਆਂ ਨਾਲ ਗੱਲਬਾਤ 'ਚ ਇਹ ਭਰੋਸਾ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਯੂਰਪ ਦੇ 12 ਦੇਸ਼ਾਂ 'ਚ ਰਹਿ ਰਹੇ ਓਡੀਸ਼ਾ ਦੇ ਲੋਕਾਂ ਨੇ ਬੈਠਕ 'ਚ ਹਿੱਸਾ ਲਿਆ ਅਤੇ ਪਟਨਾਇਕ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਕੀ 'ਨਵੇਂ ਭਾਰਤ' 'ਚ ਸਿਰਫ਼ 'ਦੋਸਤਾਂ' ਦੀ ਸੁਣਵਾਈ ਹੋਵੇਗੀ, ਦੇਸ਼ ਦੇ ਵੀਰਾਂ ਦੀ ਨਹੀਂ : ਰਾਹੁਲ ਗਾਂਧੀ

ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਸੂਬੇ ਦੇ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਆਫ਼ਤ ਪ੍ਰਬੰਧਨ ਖੇਤਰਾਂ 'ਚ ਤਰੱਕੀ ਤੋਂ ਇਲਾਵਾ ਖਾਧ ਸੁਰੱਖਿਆ ਹਾਸਲ ਕਰਨ ਲਈ ਓਡੀਸ਼ਾ ਸਰਕਾਰ ਦੀ ਸ਼ਲਾਘਾ ਕੀਤੀ। ਬੈਠਕ 'ਚ ਪਟਨਾਇਕ ਨਾਲ ਉਨ੍ਹਾਂ ਦੇ ਨਿੱਜੀ ਸਕੱਤਰ ਵੀ. ਕੇ. ਪਾਂਡਿਅਨ ਅਤੇ ਦਿੱਲੀ 'ਚ ਓਡੀਸ਼ਾ ਦੇ ਸਥਾਨਕ ਕਮਿਸ਼ਨਰ ਰਵੀਕਾਂਤ ਵੀ ਸਨ। ਮੱਖ ਮੰਤਰੀ ਇਟਲੀ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ 11 ਦਿਨਾ ਦੌਰੇ 'ਤੇ ਹਨ। ਮੁੱਖ ਮੰਤਰੀ ਨੇ ਪ੍ਰਵਾਸੀਆਂ ਨੂੰ ਵਿਦੇਸ਼ 'ਚ ਉਨ੍ਹਾਂ ਦੇ ਸਫ਼ਲ ਕਰੀਅਰ ਲਈ ਵਧਾਈ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News