ਓਡੀਸ਼ਾ ਦੇ ਕਲਾਕਾਰ ਦੇ ਤੁਸੀਂ ਵੀ ਹੋੋਵੋਗੇ ਮੁਰੀਦ, ਮਾਚਿਸ ਦੀਆਂ 435 ਤੀਲੀਆਂ ਨਾਲ ਬਣਾਇਆ ਜਗਨਨਾਥ ਰੱਥ

Sunday, Jul 11, 2021 - 12:37 PM (IST)

ਨਵੀਂ ਦਿੱਲੀ— ਹਿੰਦੂ ਧਰਮ ਵਿਚ ਜਗਨਨਾਥ ਰੱਥ ਯਾਤਰਾ ਦਾ ਇਕ ਬਹੁਤ ਹੀ ਮਹੱਤਵ ਹੈ। 12 ਜੁਲਾਈ ਯਾਨੀ ਕਿ ਭਲਕੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਓਡੀਸ਼ਾ ਦੇ ਪੁਰੀ ’ਚ ਆਯੋਜਿਤ ਕੀਤੀ ਜਾਵੇਗੀ। ਸੁਪਰੀਮ ਕੋਰਟ ਤੋਂ ਆਯੋਜਨ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਰੱਥ ਯਾਤਰਾ ਦੀਆਂ ਤਿਆਰੀਆਂ ਲੱਗਭਗ ਆਖ਼ਰੀ ਦੌਰ ’ਚ ਹਨ। ਰੱਥ ਯਾਤਰਾ ਤੋਂ ਠੀਕ ਪਹਿਲਾਂ ਇਕ ਭਗਤ ਨੇ ਭਗਵਾਨ ਜਗਨਨਾਥ ਨੂੰ ਵੱਖਰੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਹੈ। ਲਘੂ ਕਲਾਕਾਰ ਐੱਲ. ਈਸ਼ਵਰ ਰਾਵ ਨੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਮਾਚਿਸ ਦੀਆਂ ਤੀਲੀਆਂ ਨਾਲ ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਮਾਤਾ ਸੁਭਦਰਾ ਦੇ ਤਿੰਨ ਰੱਥਾਂ ਦਾ ਨਿਰਮਾਣ ਕੀਤਾ ਹੈ। 

PunjabKesari

12 ਜੁਲਾਈ ਨੂੰ ਜਗਨਨਾਥ ਰੱਥ ਯਾਤਰਾ ਸ਼ੁਰੂ ਹੋਣ ਵਾਲੀ ਹੈ। ਇਸ ਖ਼ਾਸ ਮੌਕੇ ’ਤੇ ਰਾਵ ਨੇ ਮਾਚਿਸ ਦੀ ਤੀਲੀ ਦਾ ਇਸਤੇਮਾਲ ਕਰ ਕੇ ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਭਰਾ ਬਲਭੱਦਰ ਅਤੇ ਭੈਣ ਮਾਤਾ ਸੁਭਦਰਾ ਦਾ ਰੱਥ ਬਣਾਇਆ ਹੈ। ਇਸ ਰੱਥ ਦੀ ਉੱਚਾਈ 4.5 ਇੰਚ ਅਤੇ ਇਸ ਨੂੰ ਤਿਆਰ ਕਰਨ ਵਿਚ 9 ਦਿਨ ਦਾ ਸਮਾਂ ਲੱਗਾ ਹੈ। ਰੱਥ ’ਚ ਕੁੱਲ 435 ਮਾਚਿਸ ਦੀਆਂ ਤੀਲੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਹਰੇਕ ਰੱਥ ਵਿਚ ਚਾਰ ਪਹੀਏ ਲਾਏ ਗਏ ਹਨ। ਰੱਥ ਦੇ ਚਾਰੋਂ ਪਾਸੇ ਕੋਰੀਡੋਰ ਲਈ ਰੱਸੀ ਨਾਲ ਘੇਰਾ ਵੀ ਬਣਾਇਆ ਗਿਆ ਹੈ।

PunjabKesari

ਰਾਵ ਦਾ ਕਹਿਣਾ ਹੈ ਕਿ ਰੱਥ ਯਾਤਰਾ ਦੇ ਮੌਕੇ ਮੈਂ ਭਗਵਾਨ ਜਗਨਨਾਥ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਦੁਨੀਆ ’ਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਦਾ ਬਚਾਅ ਕਰੋ ਅਤੇ ਇਸ ਤਰ੍ਹਾਂ ਦੀ ਮਹਾਮਾਰੀ ਨਾਲ ਲੋਕਾਂ ਨੂੰ ਦੂਰ ਰੱਖੋ। ਰਾਵ ਨੇ ਦੱਸਿਆ ਕਿ ਰੱਥ ਅੰਦਰ ਬਿਰਾਜਮਾਨ ਭਗਵਾਨ ਜਗਨਨਾਥ, ਬਲਭੱਦਰ ਅਤੇ ਮਾਤਾ ਸੁਭਦਰਾ ਦੀਆਂ ਮੂਰਤੀਆਂ ਨੂੰ ਪਵਿੱਤਰ ਨਿੰਮ ਦੀਆਂ ਲੱਕੜਾਂ ਨਾਲ ਬਣਾਇਆ ਹੈ। ਇਨ੍ਹਾਂ ਸਾਰੀਆਂ ਮੂਰਤੀਆਂ ਦੀ ਉੱਚਾਈ 1 ਇੰਚ ਹੈ। 

PunjabKesari

ਦੱਸਣਯੋਗ ਹੈ ਭਗਵਾਨ ਜਗਨਨਾਥ ਦੀ ਮੁੱਖ ਲੀਲਾ ਭੂਮੀ ਓਡੀਸ਼ਾ ਦਾ ਪੁਰੀ ਹੈ। ਮਾਨਤਾ ਹੈ ਕਿ ਰੱਥ ਯਾਤਰਾ ਕੱਢ ਕੇ ਭਗਵਾਨ ਜਗਨਨਾਥ ਨੂੰ ਪ੍ਰਸਿੱਧ ਗੁੰਡਿਚਾ ਮਾਤਾ ਮੰਦਰ ਪਹੁੰਚਾਇਆ ਜਾਂਦਾ ਹੈ, ਜਿੱਥੇ ਭਗਵਾਨ 7 ਦਿਨਾਂ ਤੱਕ ਆਰਾਮ ਕਰਦੇ ਹਨ। ਭਗਵਾਨ ਜਗਨਨਾਥ ਸਾਲ ਵਿਚ ਇਕ ਵਾਰ ਮੰਦਰ ’ਚੋਂ ਨਿਕਲ ਕੇ ਭਗਤਾਂ ਵਿਚਾਲੇ ਜਾਂਦੇ ਹਨ। ਇਸ ਲਈ ਇਸ ਰੱਥ ਯਾਤਰਾ ਦਾ ਇੰਨਾ ਜ਼ਿਆਦਾ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਭਗਵਾਨ ਜਗਨਨਾਥ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫ਼ਲ ਦੀ ਪ੍ਰਾਪਤੀ ਹੁੰਦੀ ਹੈ।

PunjabKesari


Tanu

Content Editor

Related News