ਸਕੂਲ ਛੱਡਣ ਦੇ 40 ਸਾਲ ਬਾਅਦ ਚੇਤੇ ਆਈ ਪੜ੍ਹਾਈ, 58 ਸਾਲ ਦੀ ਉਮਰ ’ਚ 10ਵੀਂ ਦੀ ਪ੍ਰੀਖਿਆ ਦੇਣ ਪੁੱਜੇ MLA

04/30/2022 11:35:01 AM

ਓਡੀਸ਼ਾ– ‘ਪੜ੍ਹਨ ਦੀ ਕੋਈ ਉਮਰ ਨਹੀਂ ,ਪੜ੍ਹਨ ’ਚ ਕੋਈ ਸ਼ਰਮ ਨਹੀਂ’ ਇਸ ਨਾਅਰੇ ਨੂੰ ਸਿੱਧ ਕਰ ਵਿਖਾਇਆ ਓਡੀਸ਼ਾ ਦੇ ਇਕ ਵਿਧਾਇਕ ਨੇ ਜਿਨ੍ਹਾਂ ਦੇ ਉਮਰ 58 ਸਾਲ ਹੈ। ਓਡੀਸ਼ਾ ਦੇ ਫੂਲਬਨੀ ਤੋਂ ਬੀਜੂ ਜਨਤਾ ਦਲ ਦੇ ਵਿਧਾਇਕ ਅੰਗਦ ਕੰਹਾਰ 40 ਸਾਲ ਬਾਅਦ 10ਵੀਂ ਦੀ ਪ੍ਰੀਖਿਆ ਦੇ ਰਹੇ ਹਨ। ਵਿਧਾਇਕ ਅੰਗਦ ਨੇ 1978 ’ਚ ਪਰਿਵਾਰਕ ਕਾਰਨਾਂ ਕਰ ਕੇ ਪੜ੍ਹਾਈ ਛੱਡ ਦਿੱਤੀ ਸੀ। ਉਨ੍ਹਾਂ ਨੇ ਮੁੜ ਤੋਂ ਪੜ੍ਹਾਈ ਕਰਨ ਬਾਰੇ ਸੋਚਿਆ ਅਤੇ ਉਹ ਹੁਣ ਆਪਣੇ ਬੱਚਿਆਂ ਦੀ ਉਮਰ ਦੇ ਛੋਟੇ ਵਿਦਿਆਰਥੀਆਂ ਵਿਚਾਲੇ ਬੈਠ ਕੇ 10ਵੀਂ ਦੀ ਪ੍ਰੀਖਿਆ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੀਖਿਆ ’ਚ ਬੈਠਣ ਜਾਂ ਸਿੱਖਿਅਤ ਹੋਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ: ਕਾਂਸਟੇਬਲ ਬੀਬੀ ਦੇ ਜਜ਼ਬੇ ਨੂੰ ਸਲਾਮ! ਬਜ਼ੁਰਗ ਦੀ ਸਿਹਤ ਹੋਈ ਖ਼ਰਾਬ ਤਾਂ ਪਿੱਠ ’ਤੇ ਚੁੱਕ ਕੇ 5 ਕਿ.ਮੀ. ਚੱਲੀ ਪੈਦਲ

PunjabKesari

ਅੰਗਦ ਕੰਧਮਾਲ ਜ਼ਿਲ੍ਹੇ ’ਚ ਪੀਤਾਬਾਰੀ ਪਿੰਡ ਦੇ ਰੁਜੰਗੀ ਹਾਈ ਸਕੂਲ ’ਚ ਪ੍ਰੀਖਿਆ ਦੇ ਰਹੇ ਹਨ। 58 ਸਾਲਾ ਵਿਧਾਇਕ ਅੰਗਦ ਨੇ ਦੱਸਿਆ ਕਿ ਪੰਚਾਇਤ ਦੇ ਕੁਝ ਮੈਂਬਰਾਂ ਅਤੇ ਮੇਰੇ ਡਰਾਈਵਰ ਨੇ ਮੈਨੂੰ ਪ੍ਰੀਖਿਆ ’ਚ ਬੈਠਣ ਲਈ ਉਤਸ਼ਾਹਿਤ ਕੀਤਾ। ਮੈਨੂੰ ਨਹੀਂ ਪਤਾ ਕਿ ਮੈਂ ਪ੍ਰੀਖਿਆ ਪਾਸ ਕਰ ਸਕਾਂਗਾ ਜਾਂ ਨਹੀਂ ਪਰ ਮੈਂ ਆਪਣੀ ਪ੍ਰੀਖਿਆ 10ਵੀਂ ਜਮਾਤ ਦਾ ਸਰਟੀਫ਼ਿਕੇਟ ਹਾਸਲ ਕਰਨ ਲਈ ਦਿੱਤੀ ਹੈ। ਹਾਲ ਹੀ ’ਚ ਮੈਨੂੰ ਦੱਸਿਆ ਗਿਆ ਕਿ 50 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਕਈ ਲੋਕ ਪ੍ਰੀਖਿਆ ਦੇ ਰਹੇ ਹਨ। ਇਸ ਲਈ ਮੈਂ ਵੀ ਬੋਰਡ ਪ੍ਰੀਖਿਆ ’ਚ ਬੈਠਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2019 ’ਚ ਵਿਧਾਨ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ 8ਵੀਂ ਜਮਾਤ ਦੀ ਪ੍ਰੀਖਿਆ ਦਿੱਤੀ।

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਜੇਲ੍ਹ ’ਚੋਂ ਆਈ ਚਿੱਠੀ, ਗੁਰੂ ਗੱਦੀ ਨੂੰ ਲੈ ਕੇ ਸੁਣਾਇਆ ਵੱਡਾ ਫ਼ੈਸਲਾ

 

PunjabKesari

ਰੁਜੰਗੀ ਹਾਈ ਸਕੂਲ ਦੀ ਹੈਡਮਾਸਟਰ ਅਰਚਨਾ ਬਾਸ ਨੇ ਕਿਹਾ ਕਿ ਅਸੀਂ ਆਪਣੇ ਕੇਂਦਰ ’ਚ ਬੋਰਡ ਪ੍ਰੀਖਿਆ ਆਯੋਜਿਤ ਕਰ ਰਹੇ ਹਾਂ, ਜੋ ਕਿ ਓਪਨ ਸਕੂਲ ਪ੍ਰੀਖਿਆ ਹੈ। ਇਹ ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਆਯੋਜਿਤ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਕਿਸੇ ਕਾਰਨ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪੈਂਦੀ ਸੀ। ਦੱਸ ਦੇਈਏ ਕਿ ਓਡੀਸ਼ਾ ’ਚ 3,540 ਕੇਂਦਰਾਂ ’ਤੇ ਇਸ ਸਾਲ 10ਵੀਂ ਜਮਾਤ ਦੀ ਸੂਬਾ ਬੋਰਡ ਪ੍ਰੀਖਿਆ ’ਚ ਕੁੱਲ 5.8 ਲੱਖ ਵਿਦਿਆਰਥੀ ਸ਼ਾਮਲ ਹੋ ਰਹੇ ਹਨ। 10 ਮਈ ਤੱਕ ਇਹ ਪ੍ਰੀਖਿਆਵਾਂ ਖਤਮ ਹੋ ਜਾਣਗੀਆਂ। ਪ੍ਰੀਖਿਆ ਦੌਰਾਨ ਨਿਗਰਾਨੀ ਲਈ 35,000 ਤੋਂ ਵੱਧ ਅਧਿਆਪਕਾਂ ਨੂੰ ਲਾਇਆ ਗਿਆ ਹੈ।

ਇਹ ਵੀ ਪੜ੍ਹੋ: ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ


Tanu

Content Editor

Related News