ਦਰਦਨਾਕ ਹਾਦਸਾ: ਸਕੂਲ ''ਚ ਪਹਿਲੀ ਜਮਾਤ ਦੇ ਵਿਦਿਆਰਥੀ ''ਤੇ ਡਿੱਗਿਆ ਸੀਮੈਂਟ ਦਾ ਟੁਕੜਾ

Thursday, Oct 05, 2023 - 03:37 PM (IST)

ਦਰਦਨਾਕ ਹਾਦਸਾ: ਸਕੂਲ ''ਚ ਪਹਿਲੀ ਜਮਾਤ ਦੇ ਵਿਦਿਆਰਥੀ ''ਤੇ ਡਿੱਗਿਆ ਸੀਮੈਂਟ ਦਾ ਟੁਕੜਾ

ਭਦ੍ਰਕ- ਓਡੀਸ਼ਾ ਦੇ ਭਦ੍ਰਕ ਜ਼ਿਲ੍ਹੇ 'ਚ ਸਥਿਤ ਇਕ ਸਕੂਲ ਵਿਚ ਸੀਮੈਂਟ ਦਾ ਇਕ ਟੁਕੜਾ ਸਿਰ 'ਤੇ ਡਿੱਗਣ ਕਾਰਨ ਪਹਿਲੀ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਘਟਨਾ ਧੂਸਰੀ ਥਾਣਾ ਖੇਤਰ ਦੇ ਉਛਪਾੜਾ ਪ੍ਰਾਇਮਰੀ ਸਕੂਲ ਵਿਚ ਬੁੱਧਵਾਰ ਨੂੰ ਵਾਪਰੀ। ਪੁਲਸ ਨੇ ਦੱਸਿਆ ਕਿ 6 ਸਾਲਾ ਬੱਚੇ ਦੀ ਪਛਾਣ ਅਸ਼ਿਤ ਨਾਇਕ ਦੇ ਰੂਪ ਵਿਚ ਹੋਈ ਹੈ। 

ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਬੱਚੇ ਦੇ ਸਿਰ 'ਤੇ ਸੱਟ ਲੱਗੀ ਅਤੇ ਉਹ ਬੇਹੋਸ਼ ਹੋ ਗਿਆ। ਪੁਲਸ ਮੁਤਾਬਕ ਘਟਨਾ ਮਗਰੋਂ ਬੱਚੇ ਨੂੰ ਅਸੁਰਾਲੀ ਪ੍ਰਾਇਮਰੀ ਸਿਹਤ ਕੇਂਦਰ ਲਿਆਂਦਾ ਗਿਆ, ਜਿੱਥੋਂ ਉਸ ਨੂੰ ਭਦ੍ਰਕ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਪਰ ਰਾਹ 'ਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


author

Tanu

Content Editor

Related News