ਦਿੱਲੀ ''ਚ ਅੱਜ ਤੋਂ ਓਡ-ਈਵਨ ਯੋਜਨਾ ਸ਼ੁਰੂ, ਕਈ ਗੱਡੀਆਂ ਦੇ ਕੱਟੇ ਗਏ ਚਲਾਨ

11/4/2019 10:40:09 AM

ਨਵੀਂ ਦਿੱਲੀ— ਦਿੱਲੀ ਵਿਚ ਪ੍ਰਦੂਸ਼ਣ 'ਤੇ ਲਗਾਮ ਲਾਉਣ ਦੀ ਕੋਸ਼ਿਸ਼ ਤਹਿਤ ਸੋਮਵਾਰ ਭਾਵ ਅੱਜ 8 ਵਜੇ ਤੋਂ ਓਡ-ਈਵਨ ਯੋਜਨਾ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਇਸ ਦਾ ਪਾਲਣ ਕਰਨ। ਅੱਜ ਈਵਨ ਗੱਡੀਆਂ ਲੈ ਕੇ ਚੱਲਣ ਦੀ ਹੀ ਆਗਿਆ ਹੈ ਪਰ ਇਸ ਦੇ ਬਾਵਜੂਦ ਲੋਕ ਓਡ ਨੰਬਰ ਦੀਆਂ ਗੱਡੀਆਂ ਲੈ ਕੇ ਨਿਕਲੇ। ਇਸ ਕਾਰਨ ਸਵੇਰੇ ਤੋਂ ਹੀ ਚਲਾਨ ਕੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਕਾਰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਹੀ ਚੱਲਣਗੀਆਂ। 
ਇੱਥੇ ਦੱਸ ਦੱਈਏ ਕਿ ਦਿੱਲੀ ਵਿਚ 4 ਨਵੰਬਰ ਤੋਂ 15 ਨਵੰਬਰ ਤਕ ਓਡ-ਈਵਨ ਯੋਜਨਾ ਲਾਗੂ ਹੋਵੇਗੀ। ਦਿੱਲੀ ਟ੍ਰੈਫਿਕ ਪੁਲਸ, ਟਰਾਂਸਪੋਰਟ ਅਤੇ ਮਾਲੀਆ ਵਿਭਾਗ ਦੀਆਂ 600 ਟੀਮਾਂ ਨੂੰ ਸ਼ਹਿਰ ਵਿਚ ਯੋਜਨਾ ਦੇ ਸਖਤੀ ਨਾਲ ਪਾਲਣ ਲਈ ਤਾਇਨਾਤ ਕੀਤਾ ਗਿਆ ਹੈ।

PunjabKesari


ਕੇਜਰੀਵਾਲ ਨੇ ਸਵੇਰੇ ਇਕ ਟਵੀਟ ਕਰ ਕੇ ਕਿਹਾ, ''ਨਮਸਤੇ ਦਿੱਲੀ! ਪ੍ਰਦੂਸ਼ਣ ਘੱਟ ਕਰਨ ਲਈ ਅੱਜ ਤੋਂ ਓਡ-ਈਵਨ ਸ਼ੁਰੂ ਹੋ ਰਿਹਾ ਹੈ। ਆਪਣੇ  ਲਈ, ਆਪਣੇ ਬੱਚਿਆਂ ਦੀ ਸਿਹਤ ਲਈ ਅਤੇ ਆਪਣੇ ਪਰਿਵਾਰ ਦੇ ਸਾਹਾਂ ਲਈ ਓਡ-ਈਵਨ ਦਾ ਜ਼ਰੂਰ ਪਾਲਣ ਕਰੋ। ਕਾਰ ਸ਼ੇਅਰ ਕਰੋ। ਇਸ ਨਾਲ ਦੋਸਤੀ ਵੱਧੇਗੀ, ਰਿਸ਼ਤੇ ਬਣਗੇ, ਪੈਟਰੋਲ ਬਚੇਗਾ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ।'' 

PunjabKesari


ਤੀਜੀ ਵਾਰ ਓਡ-ਈਵਨ, ਪਹਿਲਾਂ ਤੋਂ ਵੱਧ ਸਖਤ ਨੇ ਨਿਯਮ—
ਪ੍ਰਦੂਸ਼ਣ ਦੀ ਮਾਰ ਝੱਲ ਰਹੀ ਦਿੱਲੀ ਵਿਚ ਅੱਜ ਤੋਂ ਓਡ-ਈਵਨ ਸ਼ੁਰੂ ਹੋ ਗਿਆ ਹੈ। ਦਿੱਲੀ ਵਿਚ ਇਹ ਯੋਜਨਾ ਤੀਜੀ ਵਾਰ ਲਾਗੂ ਹੋ ਰਹੀ ਹੈ, ਪਿਛਲੀ ਵਾਰ ਦੇ ਮੁਕਾਬਲੇ ਕੁਝ ਬਦਲਾਅ ਵੀ ਕੀਤੇ ਗਏ ਹਨ। ਜਿਵੇਂ ਕਿ ਸੀ. ਐੱਨ. ਜੀ ਵਾਹਨਾਂ ਨੂੰ ਛੋਟ ਨਾ ਦੇਣਾ ਅਤੇ ਜੁਰਮਾਨਾ ਦੁੱਗਣਾ ਕਰਨਾ ਆਦਿ ਸ਼ਾਮਲ ਹੈ। ਜੀ ਹਾਂ, ਇਸ ਵਾਰ ਇਕ ਗਲਤੀ ਕਰਨ 'ਤੇ ਤੁਹਾਨੂੰअ4 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। 

ਕੀ ਹੈ ਓਡ-ਈਵਨ ਯੋਜਨਾ—
ਓਡ ਨੰਬਰ ਵਾਲੀ ਤਰੀਕ ਜਿਵੇਂ 5,7,9,11, 13, 15 ਨਵੰਬਰ ਨੂੰ ਸੜਕਾਂ 'ਤੇ ਉਹ ਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰ ਪਲੇਟ ਦੀ ਆਖਰੀ ਡਿਜਿਟ 1,3,5,7,9 ਹੋਵੇਗੀ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਚੱਲਣਗੀਆਂ। 

ਕਿਸ ਨੂੰ ਛੋਟ ਤੇ ਕਿਸ ਨੂੰ ਨਹੀਂ— 
ਇਹ ਯੋਜਨਾ ਸਵੇਰੇ 8 ਵਜੇ ਤੋਂ ਲਾਗੂ ਹੋ ਕੇ ਸ਼ਾਮ 8 ਵਜੇ ਤਕ ਲਾਗੂ ਰਹੇਗੀ। ਐਤਵਾਰ ਨੂੰ ਓਡ-ਈਵਨ ਲਾਗੂ ਨਹੀਂ ਹੋਵੇਗਾ। ਪਿਛਲੀ ਵਾਰ ਤੋਂ ਇਸ ਵਾਰ ਦੁੱਗਣਾ ਜੁਰਮਾਨਾ, ਇਸ ਵਾਰ 2,000 ਦੀ ਥਾਂ 4,000 ਰੁਪਏ ਜੁਰਮਾਨਾ ਹੈ। ਇਸ ਤੋਂ ਇਲਾਵਾ ਦਿੱਲੀ ਸੀ. ਐੱਮ. ਅਤੇ ਮੰਤਰੀ ਦੇ ਵਾਹਨਾਂ ਨੂੰ ਛੋਟ ਨਹੀਂ ਹੈ। ਦੋ-ਪਹੀਆ ਵਾਹਨ, ਕਾਰ ਜਿਸ ਵਿਚ ਔਰਤਾਂ ਹੋਣ ਜਾਂ 12 ਸਾਲ ਦਾ ਬੱਚਾ/ਬੱਚੀ ਹੋਣ, ਦਿਵਯਾਂਗਾਂ ਨੂੰ ਛੋਟ। ਉੱਥੇ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਚੀਫ ਜਸਟਿਸ, ਕੇਂਦਰੀ ਮੰਤਰੀ, ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ, ਚੋਣ ਕਮਿਸ਼ਨ, ਪੁਲਸ ਕਮਿਸ਼ਨਰ, ਦਿੱਲੀ ਦੇ ਐੱਲ. ਜੀ. ਅਤੇ ਹੋਰ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਦਿੱਲੀ ਪੁਲਸ ਦੀ ਪੀ. ਸੀ. ਆਰ ਅਤੇ ਹੋਰ ਗੱਡੀਆਂ, ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਵਿੰਗ ਦੀਆਂ ਗੱਡੀਆਂ, ਐਂਬੂਲੈਂਸ, ਫਾਇਰ ਬ੍ਰਿਗੇਡ, ਜੇਲ ਵਾਹਨ, ਪੈਰਾਮਿਲਟਰੀ ਫੋਰਸ ਅਤੇ ਆਰਮੀ ਵਾਹਨ, ਵੀ. ਆਈ. ਪੀ. ਹਸਤੀਆਂ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ, ਦਿਵਯਾਂਗਾਂ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਛੋਟ ਹੋਵੇਗੀ। 

ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਵੀ ਜੁਰਮਾਨਾ—
ਦਿੱਲੀ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਵੀ ਓਡ-ਈਵਨ ਨਿਯਮ ਲਾਗੂ ਹੋਵੇਗਾ।


Tanu

Edited By Tanu