ਉੱਤਰਾਖੰਡ ’ਚ ਕੁੜੀ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਕੀਤੇ ਪੋਸਟ, ਪੌੜੀ ਜ਼ਿਲੇ ਵਿਚ ਫਿਰਕੂ ਤਣਾਅ

Wednesday, Nov 06, 2024 - 11:58 PM (IST)

ਉੱਤਰਾਖੰਡ ’ਚ ਕੁੜੀ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਕੀਤੇ ਪੋਸਟ, ਪੌੜੀ ਜ਼ਿਲੇ ਵਿਚ ਫਿਰਕੂ ਤਣਾਅ

ਪੌੜੀ, (ਭਾਸ਼ਾ)- ਉੱਤਰਾਖੰਡ ਦੇ ਪੌੜੀ ਜ਼ਿਲੇ ਦੇ ਪੈਠਾਨੀ ਇਲਾਕੇ ’ਚ ਇਕ ਵਿਅਕਤੀ ਨੇ ਇਕ ਕੁੜੀ ਦੀਆਂ ਕਥਿਤ ਅਸ਼ਲੀਲ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀਆਂ, ਜਿਸ ਤੋਂ ਬਾਅਦ ਕੁੜੀ ਬਦਨਾਮੀ ਦੇ ਡਰੋਂ ਘਰੋਂ ਭੱਜ ਗਈ। ਇਸ ਘਟਨਾ ਨਾਲ ਇਲਾਕੇ ਵਿਚ ਫਿਰਕੂ ਤਣਾਅ ਪੈਦਾ ਹੋ ਗਿਆ।

ਪੈਠਾਨੀ ’ਚ ਨਾਈ ਦੀ ਦੁਕਾਨ ਚਲਾਉਣ ਵਾਲੇ ਸ਼ਾਹਨਵਾਜ਼ ਮਿਰਜ਼ਾ (24) ਦੀ ਗ੍ਰਿਫਤਾਰੀ ਦੇ ਬਾਵਜੂਦ ਸਥਾਨਕ ਵਪਾਰੀਆਂ ਨੇ ਬੁੱਧਵਾਰ ਨੂੰ ਬਾਜ਼ਾਰ ਬੰਦ ਰੱਖੇ ਅਤੇ ਦੂਜੇ ਭਾਈਚਾਰੇ ਦੀਆਂ ਦੁਕਾਨਾਂ ਨਹੀਂ ਖੁੱਲ੍ਹਣ ਦਿੱਤੀਆਂ।

ਮੰਗਲਵਾਰ ਨੂੰ ਥਾਣਾ ਪੈਠਾਨੀ ’ਚ ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਉਸ ਦੀ 21 ਸਾਲਾ ਸਾਲੀ ਬਿਨਾਂ ਦੱਸੇ ਘਰੋਂ ਕਿਤੇ ਚਲੀ ਗਈ ਹੈ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਲਾਪਤਾ ਕੁੜੀ ਨੂੰ ਕੋਟਦੁਆਰ ਤੋਂ ਬਰਾਮਦ ਕਰ ਲਿਆ, ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਮਿਰਜ਼ਾ ਦੇ ਫੇਸਬੁੱਕ ਅਕਾਊਂਟ ਤੋਂ ਉਸ ਦੀਆਂ ਕੁਝ ਕਥਿਤ ਅਸ਼ਲੀਲ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਉਹ ਬਦਨਾਮੀ ਦੇ ਡਰੋਂ ਘਰੋਂ ਭੱਜ ਗਈ ਸੀ।


author

Rakesh

Content Editor

Related News