ਭਾਰਤ ’ਚ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ’ਚ ਵਧ ਰਿਹੈ ਮੋਟਾਪਾ, ਮਾਹਿਰਾਂ ਨੇ ਜਤਾਈ ਚਿੰਤਾ

Sunday, Nov 28, 2021 - 04:54 PM (IST)

ਭਾਰਤ ’ਚ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ’ਚ ਵਧ ਰਿਹੈ ਮੋਟਾਪਾ, ਮਾਹਿਰਾਂ ਨੇ ਜਤਾਈ ਚਿੰਤਾ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ.ਐੱਫ.ਐੱਚ.ਐੱਸ.) ਦੇ ਨਵੇਂ ਅੰਕੜਿਆਂ ਅਨੁਸਾਰ, 5 ਸਾਲ ਦੀ ਉਮਰ ਤੱਕ ਦੇ ਬੱਚਿਆਂ ’ਚ ਮੋਟਾਪਾ ਵਧਿਆ ਹੈ ਅਤੇ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਮੋਟੇ ਬੱਚਿਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਮਾਹਿਰਾਂ ਨੇ ਮੋਟਾਪਾ ਵਧਣ ਲਈ ਸਰੀਰਕ ਗਤੀਵਿਧੀਆਂ ਘੱਟ ਹੋਣਾ ਅਤੇ ਗੈਰ ਸਿਹਤਮੰਦ ਭੋਜਨ ਨੂੰ ਜ਼ਿੰਮੇਵਾਰ ਦੱਸਿਆ ਹੈ। ਐੱਨ.ਐੱਫ.ਐੱਚ.ਐੱਸ.-4 ’ਚ 2.1 ਫੀਸਦੀ ਦੇ ਮੁਕਾਬਲੇ ਮੋਟਾਪੇ ਨਾਲ ਪੀੜਤ ਬੱਚਿਆਂ ਦੀ ਗਿਣਤੀ ਵੱਧ ਕੇ ਐੱਨ.ਐੱਫ.ਐੱਚ.ਐੱਸ.-5 ’ਚ 3.4 ਫੀਸਦੀ ਹੋ ਗਈ ਹੈ। ਐੱਨ.ਐੱਫ.ਐੱਚ.ਐੱਸ. ਦੇ ਤਾਜ਼ਾ ਸਰਵੇਖਣ ਅਨੁਸਾਰ, ਨਾ ਸਿਰਫ਼ ਬੱਚਿਆਂ ਸਗੋਂ ਜਨਾਨੀਆਂ ਅੇਤ ਪੁਰਸ਼ਾਂ ’ਚ ਵੀ ਮੋਟਾਪਾ ਵਧਿਆ ਹੈ। ਮੋਟਾਪੇ ਦੀਆਂ ਸ਼ਿਕਾਰ ਜਨਾਨੀਆਂ ਦੀ ਗਿਣਤੀ 20.6 ਫੀਸਦੀ ਤੋਂ ਵੱਧ ਕੇ 24 ਫੀਸਦੀ ਹੋ ਗਈ ਹੈ, ਜਦੋਂ ਕਿ ਪੁਰਸ਼ਾਂ ’ਚ ਇਹ ਗਿਣਤੀ 18.9 ਫੀਸਦੀ ਤੋਂ ਵੱਧ ਕੇ 22.9 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ ਰੋਕੀਆਂ ਜਾਣ ਉਡਾਣਾਂ

ਸਰਵੇਖਣ ਅਨੁਸਾਰ ਮਹਾਰਾਸ਼ਟਰ, ਗੁਜਰਾਤ, ਮਿਜ਼ੋਰਮ, ਤ੍ਰਿਪੁਰਾ, ਲਕਸ਼ਦੀਪ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਪੱਛਮੀ ਬੰਗਾਲ ਆਂਧਰਾ ਪ੍ਰਦੇਸ਼ ਅਤੇ ਲੱਦਾਖ ਸਮੇਤ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ’ਚ ਮੋਟਾਪੇ ’ਚ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ 2015 ਅਤੇ 2016 ਦਰਮਿਆਨ ਕੀਤੇ ਗਏ ਐੱਨ.ਐੱਫ.ਐੱਚ.ਐੱਸ.-4 ’ਚ ਇਹ ਗਿਣਤੀ ਘੱਟ ਸੀ। ਸਿਰਫ਼ ਗੋਆ, ਤਾਮਿਲਨਾਡੂ, ਦਾਦਰਾ ਅਤੇ ਨਗਰ ਹਵਾਲੇ ਅਤੇ ਦਮਨ ਤੇ ਦੀਵ ’ਚ 5 ਸਾਲ ਤੱਕ ਦੇ ਬੱਚਿਆਂ ’ਚ ਮੋਟਾਪੇ ’ਚ ਕਮੀ ਦਰਜ ਕੀਤੀ ਗਈ ਹੈ। ਸਰਵੇਖਣ ਦੇ ਅੰਕੜਿਆਂ ਅਨੁਸਾਰ, 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਜਨਾਨੀਆਂ ’ਚ ਮੋਟਾਪਾ ਵਧਿਆ ਹੈ, ਜਦੋਂ ਕਿ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪੁਰਸ਼ਾਂ ’ਚ ਮੋਟਾਪਾ ਵਧਿਆ ਹੈ। ਦੱਸਣਯੋਗ ਹੈ ਕਿ ਉਨ੍ਹਾਂ ਪੁਰਸ਼ਾਂ ਅਤੇ ਜਨਾਨੀਆਂ ਨੂੰ ਮੋਟਾ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ‘ਬਾਡੀ ਮਾਸ ਇੰਡੈਕਸ’ 25.0 ਕਿਲੋਗ੍ਰਾਮ/ਐੱਮ2 ਤੋਂ ਵੱਧ ਜਾਂ ਉਸ ਦੇ ਸਾਮਾਨ ਪਾਇਆ ਜਾਂਦਾ ਹੈ, ਜਦੋਂ ਕਿ ਬੱਚਿਆਂ ’ਚ ਮੋਟਾਪਾ ਲੰਬਾਈ ਦੇ ਅਨੁਪਾਤ ’ਚ ਭਾਰ ਦੇ ਆਧਾਰ ’ਤੇ ਮਾਪਿਆ ਜਾਂਦਾ ਹੈ।

ਇਹ ਵੀ ਪੜ੍ਹੋ : ਬੁੰਦੇਲਖੰਡ ਨਾਲ ਹੈ ਆਸਟ੍ਰੇਲੀਆ ਦਾ ਸੰਬੰਧ, PM ਮੋਦੀ ਨੇ ਦੱਸਿਆ ਇਸ ਦਾ ਦਿਲਚਸਪ ਇਤਿਹਾਸ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News