ਦਿਮਾਗ ਦੇ ਹਾਰਮੋਨ ਕਾਰਨ ਵਧਦੈ ਮੋਟਾਪਾ

02/24/2018 12:30:48 AM

ਨਵੀਂ ਦਿੱਲੀ— ਸਰੀਰ 'ਤੇ ਚਰਬੀ ਵਧ ਜਾਣ ਕਾਰਨ ਇਨਸਾਨ ਮੋਟਾਪੇ ਦਾ ਸ਼ਿਕਾਰ ਹੋਣ ਲੱਗਦਾ ਹੈ। ਇਸ ਬੀਮਾਰੀ ਦੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਸਬੰਧੀ ਸਮੱਸਿਆਵਾਂ ਵੀ ਆਉਣ ਲੱਗਦੀਆਂ ਹਨ ਪਰ ਫੈਟ ਅਤੇ ਚਿਕਨਾਈ ਭਰਪੂਰ ਪਦਾਰਥਾਂ ਦਾ ਸੇਵਨ ਕਰਨਾ ਮੋਟਾਪੇ ਦਾ ਕਾਰਨ ਨਹੀਂ ਹੈ, ਸਗੋਂ ਸਾਡੇ ਦਿਮਾਗ ਦਾ ਵੀ ਇਸ ਬੀਮਾਰੀ ਨਾਲ ਡੂੰਘਾ ਸਬੰਧ ਹੈ। ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਮਾਗ ਦੀ ਗੁਣਵੱਤਾ ਕੰਟਰੋਲ ਪ੍ਰਕਿਰਿਆ ਕਾਰਨ ਵੀ ਸਾਡੇ ਸਰੀਰ ਦਾ ਮੋਟਾਪਾ ਵਧਦਾ ਹੈ।
ਚੂਹਿਆਂ 'ਤੇ ਕੀਤੀ ਗਈ ਖੋਜ
ਮਿਸ਼ੀਗਨ ਮੈਡੀਕਲ ਸਕੂਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਚੂਹਿਆਂ 'ਤੇ ਅਧਿਐਨ ਕੀਤਾ। ਉਨ੍ਹਾਂ ਪਾਇਆ ਕਿ ਜਿਨ੍ਹਾਂ ਚੂਹਿਆਂ ਦੀ ਈਰਾਡ ਪ੍ਰਕਿਰਿਆ ਸਹੀ ਕੰਮ ਨਹੀਂ ਕਰ ਰਹੀ ਸੀ, ਉਨ੍ਹਾਂ ਨੇ ਆਮ ਤੋਂ ਵੱਧ ਆਹਾਰ ਦਾ ਸੇਵਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਦਾ ਭਾਰ ਵੀ ਵੱਧ ਮਾਤਰਾ ਵਿਚ ਵਧਿਆ।


Related News