ਲੇਡੀ ਪੁਲਸ ਕਾਂਸਟੇਬਲ ਦਾ ਕੱਟਿਆ ਗਿਆ ਚਲਾਨ ! ਚੋਰੀ ਦੀ ਸਕੂਟਰੀ ''ਤੇ ਹੀ ਰਹੀ ਘੁੰਮਦੀ

Wednesday, Sep 09, 2026 - 03:19 PM (IST)

ਲੇਡੀ ਪੁਲਸ ਕਾਂਸਟੇਬਲ ਦਾ ਕੱਟਿਆ ਗਿਆ ਚਲਾਨ ! ਚੋਰੀ ਦੀ ਸਕੂਟਰੀ ''ਤੇ ਹੀ ਰਹੀ ਘੁੰਮਦੀ

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜ ਦੇ ਸਭ ਤੋਂ ਵੱਡੇ ਹਮੀਦੀਆ ਹਸਪਤਾਲ ਤੋਂ ਇਕ ਨਰਸਿੰਗ ਅਫਸਰ ਦਾ ਸਕੂਟਰੀ ਚੋਰੀ ਹੋਈ ਸੀ। ਇਹ ਘਟਨਾ 17 ਦਿਨ ਪਹਿਲਾਂ ਵਾਪਰੀ ਸੀ। ਪੁਲਸ ਅਜੇ ਤੱਕ ਸਕੂਟਰੀ ਬਰਾਮਦ ਨਹੀਂ ਕਰ ਸਕੀ ਹੈ। ਹੁਣ ਨਰਸਿੰਗ ਅਫ਼ਸਰ ਦੇ ਘਰ ਸਕੂਟਰੀ ਦਾ ਚਲਾਨ ਪਹੁੰਚਿਆ, ਜਿਸ ਨਾਲ ਤਸਵੀਰ ਵੀ ਸੀ। ਤਸਵੀਰ ਵੇਖ ਕੇ ਨਰਸਿੰਗ ਅਫ਼ਸਰ ਦੇ ਹੋਸ਼ ਉੱਡ ਗਏ।

ਦਰਅਸਲ, ਚਲਾਨ ਦੇ ਨਾਲ ਇਕ ਫੋਟੋ ਵੀ ਸੀ। ਉਸ ਫੋਟੋ 'ਚ ਸਕੂਟਰੀ ਇਕ ਮਹਿਲਾ ਕਾਂਸਟੇਬਲ ਚਲਾਉਂਦੀ ਦਿਖਾਈ ਦੇ ਰਹੀ ਹੈ। ਮਹਿਲਾ ਕਾਂਸਟੇਬਲ ਨੇ ਰੈੱਡ ਲਾਈਟ ਜੰਪ ਕੀਤੀ ਸੀ। ਇਹ ਚਲਾਨ ਐਪੈਕਸ ਬੈਂਕ ਤਿਰਾਹਾ ਤੋਂ ਰੋਸ਼ਨਪੁਰਾ ਜਾਂਦੇ ਸਮੇਂ ਜਾਰੀ ਕੀਤਾ ਗਿਆ ਸੀ। ਹਾਲਾਂਕਿ ਭੋਪਾਲ ਪੁਲਸ ਨੇ ਅਜੇ ਤੱਕ ਸਕੂਟਰੀ ਨੂੰ ਬਰਾਮਦ ਨਹੀਂ ਕਰ ਸਕੀ ਹੈ, ਪਰ ਟਰੈਫਿਕ ਪੁਲਸ ਦੇ ਕੈਮਰੇ ਤੋਂ ਇਸ ਦਾ ਚਲਾਨ ਕੱਟ ਗਿਆ ਹੈ। ਚਲਾਨ 2 ਸਤੰਬਰ ਨੂੰ ਦੁਪਹਿਰ 12:22 ਵਜੇ, ਉਸੇ ਸਮੇਂ ਜਾਰੀ ਕੀਤਾ ਗਿਆ ਸੀ ਜਦੋਂ ਮਹਿਲਾ ਕਾਂਸਟੇਬਲ ਉੱਥੋਂ ਲੰਘੀ ਸੀ।

ਨਰਸਿੰਗ ਅਫਸਰ ਨੀਲੂ ਦੀ ਸਕੂਟਰੀ ਹਮੀਦੀਆ ਹਸਪਤਾਲ ਕੈਂਪਸ ਤੋਂ ਚੋਰੀ ਹੋਈ ਸੀ। ਉਸ ਦੀ ਸਕੂਟਰੀ 22 ਅਗਸਤ ਨੂੰ ਚੋਰੀ ਹੋਈ ਸੀ ਪਰ ਬਰਾਮਦ ਨਹੀਂ ਹੋਈ। ਉਹ ਪੁਲਸ ਸਟੇਸ਼ਨ ਦੇ ਚੱਕਰ ਲਗਾ ਰਹੀ ਹੈ ਪਰ ਕੋਈ ਠੋਸ ਜਵਾਬ ਨਹੀਂ ਮਿਲਿਆ। ਚਲਾਨ ਮਿਲਣ ਤੋਂ ਬਾਅਦ, ਉਸ ਨੇ ਦੁਬਾਰਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਸ ਤੋਂ ਬਾਅਦ, ਕੋਹਿਫਿਜਾ ਥਾਣੇ ਦੀ ਪੁਲਸ ਨੇ ਸਕੂਟਰੀ ਸਵਾਰ ਲੇਡੀ ਕਾਂਸਟੇਬਲ ਦੀ ਪਛਾਣ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਆਖ਼ਰ ਚੋਰੀ ਦੀ ਸਕੂਟਰੀ ਲੇਡੀ ਕਾਂਸਟੇਬਲ ਤੱਕ ਕਿਵੇਂ ਪਹੁੰਚੀ। ਕੀ ਉਸ ਨੇ ਇਹ ਗੱਡੀ ਖਰੀਦੀ ਹੈ ਜਾਂ ਕਿਸੇ ਤੋਂ ਲਈ ਹੈ। ਦੱਸਣਯੋਗ ਹੈ ਕਿ ਨਰਸਿੰਗ ਅਫਸਰ ਨੀਲੂ ਸਾਹੂ ਆਪਣੀ ਸਕੂਟਰੀ 'ਤੇ ਸਵੇਰੇ 8:05 ਵਜੇ ਹਮੀਦੀਆ ਪਹੁੰਚੀ। ਉੱਥੇ ਮੈਟ੍ਰਨ ਦਫ਼ਤਰ ਦੇ ਸਾਹਮਣੇ ਗੱਡੀ ਖੜ੍ਹੀ ਕਰ ਕੇ ਅੰਦਰ ਚਲੀ ਗਈ। ਸਕੂਟਰੀ 'ਚ ਉਸ ਦਾ ਬੈਗ ਵੀ ਸਨ। ਜਦੋਂ ਉਹ 25 ਮਿੰਟ ਬਾਅਦ ਵਾਪਸ ਆਈ ਤਾਂ ਉਸ ਦੀ ਸਕੂਟਰੀ ਗਾਇਬ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News