ਮਸ਼ਹੂਰ ਅਦਾਕਾਰਾ ਦੇ ਕੈਫੇ ''ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ, ਵੀਡੀਓ ਆਈ ਸਾਹਮਣੇ

Wednesday, Oct 07, 2026 - 09:52 AM (IST)

ਮਸ਼ਹੂਰ ਅਦਾਕਾਰਾ ਦੇ ਕੈਫੇ ''ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ, ਵੀਡੀਓ ਆਈ ਸਾਹਮਣੇ

ਮੁੰਬਈ (ਏਜੰਸੀ)- ਅਦਾਕਾਰਾ ਅਤੇ ਰਿਐਲਿਟੀ ਟੀਵੀ ਸ਼ਖਸੀਅਤ ਅਰਚਨਾ ਗੌਤਮ ਦੇ ਮੁੰਬਈ ਸਥਿਤ ਕੈਫੇ ਵਿੱਚ ਸੋਮਵਾਰ ਤੜਕੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਨੇ ਇਸ ਘਟਨਾ ਦੀ CCTV ਫੁਟੇਜ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਅਤੇ ਹੈਰਾਨੀ ਪ੍ਰਗਟਾਈ। ਫੁਟੇਜ ਵਿੱਚ ਚੋਰ ਨੂੰ ਕੈਫੇ ਵਿੱਚ ਦਾਖਲ ਹੁੰਦੇ ਅਤੇ ਕਥਿਤ ਤੌਰ 'ਤੇ ਪੂਰਾ ਕੈਸ਼ ਕਾਊਂਟਰ ਚੁੱਕ ਕੇ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: "ਦੁਬਈ ਦੇ ਮੁਸਲਮਾਨ ਚੰਗੇ, ਪਾਕਿਸਤਾਨ ਦੇ ਕਿਉਂ ਨਹੀਂ?" - ਮੀਕਾ ਸਿੰਘ ਦਾ ਵੱਡਾ ਬਿਆਨ

ਅਰਚਨਾ ਨੇ ਇਹ ਵੀ ਦੱਸਿਆ ਕਿ ਉਸਨੇ FIR ਦਰਜ ਕਰਵਾ ਦਿੱਤੀ ਹੈ ਅਤੇ ਮੁੰਬਈ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। CCTV ਫੁਟੇਜ ਸਾਂਝੀ ਕਰਦੇ ਹੋਏ, ਅਰਚਨਾ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਆਪਣੇ ਘਰਾਂ ਤੇ ਕਾਰੋਬਾਰਾਂ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਆਪਣੀ ਪੋਸਟ ਵਿੱਚ ਉਸਨੇ ਲਿਖਿਆ, "ਮੈਂ ਮੁੰਬਈ ਵਿੱਚ ਆਪਣੇ ਕੈਫੇ ਵਿੱਚ ਹੋਈ ਚੋਰੀ ਦੀ ਇਹ CCTV ਫੁਟੇਜ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੀ ਹਾਂ ਤਾਂ ਜੋ ਤੁਸੀਂ ਵੀ ਸੁਚੇਤ ਰਹੋ ਅਤੇ ਆਪਣੇ ਘਰਾਂ ਤੇ ਕਾਰੋਬਾਰਾਂ ਦੀ ਸੁਰੱਖਿਆ ਦਾ ਧਿਆਨ ਰੱਖੋ।"

ਇਹ ਵੀ ਪੜ੍ਹੋ: ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ ਵਧਾਈ ਚਿੰਤਾ

ਉਸਨੇ ਅੱਗੇ ਲਿਖਿਆ, "ਮੈਂ ਬਹੁਤ ਪਿਆਰ ਅਤੇ ਸਖ਼ਤ ਮਿਹਨਤ ਨਾਲ ਇਹ ਕੈਫੇ ਬਣਾਇਆ ਸੀ ਅਤੇ ਇਸ ਵਿੱਚ ਆਪਣੀ ਪੂਰੀ ਬੱਚਤ ਲਗਾ ਦਿੱਤੀ ਸੀ। ਹਰ ਛੋਟੀ-ਛੋਟੀ ਚੀਜ਼ ਨੂੰ ਇਕੱਠਾ ਕਰਨ ਲਈ ਮੈਂ ਨਿੱਜੀ ਤੌਰ 'ਤੇ ਬਹੁਤ ਮਿਹਨਤ ਕੀਤੀ ਸੀ। ਪਰ ਇੱਕ ਚੋਰ ਮੇਰੇ ਕੈਫੇ ਵਿੱਚ ਦਾਖਲ ਹੋ ਗਿਆ ਅਤੇ ਪੂਰਾ ਕੈਸ਼ ਕਾਊਂਟਰ ਹੀ ਚੋਰੀ ਕਰਕੇ ਲੈ ਗਿਆ।" ਅਰਚਨਾ ਨੇ ਇਹ ਵੀ ਦੱਸਿਆ ਕਿ ਉਸਨੇ ਇਸ ਘਟਨਾ ਦੇ ਸਬੰਧ ਵਿੱਚ FIR ਦਰਜ ਕਰਵਾਈ ਹੈ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਅਰਚਨਾ ਨੇ ਕਿਹਾ, "ਮੁੰਬਈ ਹਮੇਸ਼ਾ ਮੈਨੂੰ ਇੱਕ ਸੁਰੱਖਿਅਤ ਸ਼ਹਿਰ ਲੱਗਾ ਹੈ, ਇਸੇ ਕਰਕੇ ਇਸ ਘਟਨਾ ਨੇ ਮੈਨੂੰ ਹੋਰ ਵੀ ਦੁਖੀ ਕੀਤਾ ਹੈ। ਮੈਂ ਸਿਰਫ਼ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸੁਚੇਤ ਰਹੋ, ਸੁਰੱਖਿਅਤ ਰਹੋ ਅਤੇ ਆਪਣੇ ਆਲੇ-ਦੁਆਲੇ ਦੀ ਸੁਰੱਖਿਆ ਵੱਲ ਧਿਆਨ ਦਿਓ।" 

ਇਹ ਵੀ ਪੜ੍ਹੋ: 'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ ਦਿੱਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News