ਬਲੇਜ਼ਰ ਕੋ-ਆਰਡ ਸੈੱਟ ਮੁਟਿਆਰਾਂ ਨੂੰ ਦੇ ਰਹੇ ਬੌਸ ਲੇਡੀ ਲੁੱਕ

Monday, Oct 12, 2026 - 09:39 AM (IST)

ਬਲੇਜ਼ਰ ਕੋ-ਆਰਡ ਸੈੱਟ ਮੁਟਿਆਰਾਂ ਨੂੰ ਦੇ ਰਹੇ ਬੌਸ ਲੇਡੀ ਲੁੱਕ

ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਨੂੰ ਮੌਕੇ ਅਤੇ ਆਕੇਜ਼ਨ ਦੇ ਹਿਸਾਬ ਨਾਲ ਵੱਖ-ਵੱਖ ਡਰੈੱਸ ’ਚ ਦੇਖਿਆ ਜਾ ਸਕਦਾ ਹੈ। ਜਿੱਥੇ ਵਿਆਹ ਵਰਗੇ ਮੌਕਿਆਂ ’ਚ ਉਨ੍ਹਾਂ ਨੂੰ ਲਹਿੰਗਾ-ਚੋਲੀ, ਸਾੜ੍ਹੀ ਜਾਂ ਹੈਵੀ ਵਰਕ ਵਾਲੇ ਸੂਟਾਂ ’ਚ ਦੇਖਿਆ ਜਾਂਦਾ ਹੈ, ਉੱਥੇ ਹੀ ਫਾਰਮਲ, ਆਫਿਸ ਮੀਟਿੰਗ ਜਾਂ ਇੰਟਰਵਿਊ ਦੌਰਾਨ ਉਨ੍ਹਾਂ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਹੁੰਦੀ ਹੈ। ਫਾਰਮਲ ਡਰੈੱਸ ਕੋਡ ’ਚ ਵੀ ਔਰਤਾਂ ਕੋਲ ਕਈ ਆਪਸ਼ਨਜ਼ ਹੁੰਦੇ ਹਨ ਪਰ ਜੇਕਰ ਗੱਲ ਬਲੇਜ਼ਰ ਕੋ-ਆਰਡ ਸੈੱਟ ਦੀ ਕਰੀਏ ਤਾਂ ਇਹ ਹਮੇਸ਼ਾ ਤੋਂ ਹੀ ਵਰਕਿੰਗ ਵੂਮੈਨ ਦੇ ਫੇਵਰੇਟ ਰਹੇ ਹਨ। ਇਹੋ ਕਾਰਨ ਹੈ ਕਿ ਅੱਜ ਦੀਆਂ ਮੁਟਿਆਰਾਂ ਇਨ੍ਹਾਂ ਨੂੰ ਕਾਫੀ ਪਸੰਦ ਕਰ ਰਹੀਆਂ ਹਨ। ਇਹ ਉਨ੍ਹਾਂ ਨੂੰ ਇਕ ਪਰਫੈਕਟ ਬੌਸ ਲੇਡੀ ਲੁੱਕ ਦਿੰਦੇ ਹਨ। ਇਨ੍ਹਾਂ ਨੂੰ ਬਲੇਜ਼ਰ ਪੈਂਟ-ਸੂਟ, ਪੈਂਟ-ਸੂਟ ਜਾਂ ਕੋਟ-ਸੂਟ ਵੀ ਕਿਹਾ ਜਾਂਦਾ ਹੈ। ਟਾਪ ਅਤੇ ਬਾਟਮ ਦਾ ਪੈਟਰਨ ਅਤੇ ਫੈਬਰਿਕ ਇਕੋ ਜਿਹਾ ਹੋਣ ਕਾਰਨ ਇਨ੍ਹਾਂ ਨੂੰ ਬਲੇਜ਼ਰ ਕੋ-ਆਰਡ ਸੈੱਟ ਵੀ ਕਿਹਾ ਜਾਂਦਾ ਹੈ। ਇਹ 2-ਪੀਸ ਅਤੇ 3-ਪੀਸ ਦੋਵਾਂ ’ਚ ਆਉਂਦੇ ਹਨ। 2-ਪੀਸ ’ਚ ਕੋਟ ਅਤੇ ਬਾਟਮ ਹੁੰਦਾ ਹੈ, ਜਦਕਿ 3-ਪੀਸ ’ਚ ਇਸ ਦੇ ਨਾਲ ਇਨਰ ਟਾਪ, ਕ੍ਰਾਪ ਟਾਪ ਜਾਂ ਸ਼ਰਟ ਵੀ ਸ਼ਾਮਲ ਹੁੰਦੀ ਹੈ।

PunjabKesari

ਪਹਿਲਾਂ ਜਿੱਥੇ ਮੁਟਿਆਰਾਂ ਨੂੰ ਸਿਰਫ ਬਲੂ, ਬਲੈਕ ਅਤੇ ਗ੍ਰੇਅ ਸ਼ੇਡ ਦੇ ਬਲੇਜ਼ਰ ਕੋ-ਆਰਡ ਸੈੱਟ ’ਚ ਦੇਖਿਆ ਜਾਂਦਾ ਸੀ, ਉੱਥੇ ਹੀ ਹੁਣ ਇਨ੍ਹਾਂ ’ਚ ਰੰਗਾਂ ਦੇ ਕਈ ਆਪਸ਼ਨਜ਼ ਟ੍ਰੈਂਡ ਕਰ ਰਹੇ ਹਨ। ਹੁਣ ਔਰਤਾਂ ਨੂੰ ਮੈਰੂਨ, ਰੈੱਡ, ਗ੍ਰੀਨ, ਬ੍ਰਾਊਨ, ਯੈਲੋ, ਪਿੰਕ ਵਾ ਵ੍ਹਾਈਟ ਵਰਗੇ ਕਈ ਸ਼ੇਡਜ਼ ’ਚ ਦੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਅਤੇ ਟ੍ਰੈਂਡੀ ਬਣਾਉਂਦੇ ਹਨ। ਇਨ੍ਹਾਂ ਦੇ ਕੋਟ ’ਚ ਬਟਨ ਡਿਟੇਲਿੰਗ ਤਾਂ ਹੁੰਦੀ ਹੀ ਹੈ ਪਰ ਕਈ ਸੈੱਟਾਂ ’ਚ ਬੈਲਟ ਡਿਟੇਲਿੰਗ ਵੀ ਦਿੱਤੀ ਜਾਂਦੀ ਹੈ, ਜੋ ਕਮਰ ਨੂੰ ਸਲਿਮ ਲੁੱਕ ਦਿੰਦੀ ਹੈ ਅਤੇ ਪਰਸਨੈਲਿਟੀ ਨੂੰ ਹੋਰ ਨਿਖਾਰਦੀ ਹੈ। ਇਸ ਤੋਂ ਇਲਾਵਾ ਕੁਝ ਸੈੱਟਾਂ ’ਚ ਸਟੋਨ ਵਰਕ, ਕਢਾਈ ਅਤੇ ਹਲਕਾ ਸ਼ਿਮਰ ਵਰਕ ਵੀ ਦੇਖਣ ਨੂੰ ਮਿਲਦਾ ਹੈ, ਜੋ ਇਨ੍ਹਾਂ ਨੂੰ ਫਾਰਮਲ ਦੇ ਨਾਲ-ਨਾਲ ਪਾਰਟੀ ਵੀਅਰ ਲਈ ਵੀ ਪਰਫੈਕਟ ਬਣਾਉਂਦਾ ਹੈ। ਇਨ੍ਹਾਂ ਦੀ ਇਕ ਹੋਰ ਖ਼ਾਸੀਅਤ ਹੈ ਕਿ ਇਨ੍ਹਾਂ ਨੂੰ ਮਿਕਸ-ਮੈਚ ਕਰ ਕੇ ਵੀ ਸਟਾਈਲ ਕੀਤਾ ਜਾ ਸਕਦਾ ਹੈ। ਜਿਵੇਂ ਬਲੂ ਜੀਨਸ ਨਾਲ ਵ੍ਹਾਈਟ ਜਾਂ ਬਲੈਕ ਬਲੇਜ਼ਰ, ਜਾਂ ਫਿਰ ਇਨ੍ਹਾਂ ਦੇ ਬਾਟਮ ਨਾਲ ਪ੍ਰਿੰਟਿਡ ਟਾਪ ਤੇ ਸ਼ਰਟ ਕਾਫੀ ਸਟਾਈਲਿਸ਼ ਲੱਗਦੇ ਹਨ। ਇਨ੍ਹਾਂ ਦੇ ਅੰਦਰ ਪਹਿਨੇ ਜਾਣ ਵਾਲੇ ਟਾਪ ਨੂੰ ਵੀ ਮੁਟਿਆਰਾਂ ਦੂਜੀਆਂ ਡਰੈੱਸਾਂ ਨਾਲ ਆਸਾਨੀ ਨਾਲ ਕੈਰੀ ਕਰ ਸਕਦੀਆਂ ਹਨ। ਫੁੱਟਵੀਅਰ ਦੀ ਗੱਲ ਕਰੀਏ ਤਾਂ ਇਨ੍ਹਾਂ ਨਾਲ ਫਾਰਮਲ ਸ਼ੂਜ਼ ਤੋਂ ਲੈ ਕੇ ਹਾਈ ਹੀਲਜ਼ ਤੱਕ ਸਭ ਕੁਝ ਜੱਚਦਾ ਹੈ। ਉੱਥੇ ਹੀ ਹੇਅਰ ਸਟਾਈਲ ’ਚ ਮੁਟਿਆਰਾਂ ਓਪਨ ਹੇਅਰ ਤੋਂ ਲੈ ਕੇ ਪੋਨੀਟੇਲ ਅਤੇ ਬਨ ਤੱਕ ਟਰਾਈ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਬੌਸ ਲੇਡੀ ਲੁੱਕ ਨੂੰ ਪੂਰਾ ਕਰਦਾ ਹੈ। 


author

DIsha

Content Editor

Related News