ਸੜਕ ਹਾਦਸੇ ''ਚ ਨਰਸਿੰਗ ਦੀ ਪੜ੍ਹਾਈ ਕਰ ਰਹੇ 2 ਵਿਦਿਆਰਥੀਆਂ ਦੀ ਮੌਤ

Saturday, Jun 13, 2026 - 04:39 PM (IST)

ਸੜਕ ਹਾਦਸੇ ''ਚ ਨਰਸਿੰਗ ਦੀ ਪੜ੍ਹਾਈ ਕਰ ਰਹੇ 2 ਵਿਦਿਆਰਥੀਆਂ ਦੀ ਮੌਤ

ਬੈਂਗਲੁਰੂ- ਬੈਂਗਲੁਰੂ ਦੇ ਨੇੜੇ ਮੈਸੂਰ ਰੋਡ 'ਤੇ ਨਰਸਿੰਗ ਦੀ ਪੜ੍ਹਾਈ ਕਰ ਰਹੇ 2 ਲੋਕਾਂ ਦੀ ਮੋਟਰਸਾਈਕਲ ਸ਼ਨੀਵਾਰ ਦੇਰ ਰਾਤ ਇਕ 'ਡਿਵਾਈਡਰ' ਨਾਲ ਟਕਰਾ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਏਨਾਰਕੁਲਮ ਵਾਸੀ ਗੌਰੀ ਸ਼ੰਕਰ (22) ਅਤੇ ਕੇਰਲ ਦੇ ਕਨੂੰਰ ਵਾਸੀ ਅਤੁਲ ਸੀ.ਬੀ. (22) ਵਜੇ ਹੋਈ ਹੈ।

ਹਾਦਸਾ ਦੇਰ ਰਾਤ ਕਰੀਬ 2 ਵਜੇ ਦੋਵਾਂ ਦੇ ਮੈਸੂਰ ਤੋਂ ਕੇਂਗੇਰੀ ਪਰਤਦੇ ਸਮੇਂ ਆਰ.ਆਰ. ਡੈਂਟਲ ਕਾਲਜ ਕੋਲ ਵਾਪਰਿਆ। ਸ਼ੁਰੂਆਤੀ ਜਾਂਚ ਅਨੁਸਾਰ, ਗੌਰੀ ਸ਼ੰਕਰ ਨੇ ਤੇਜ਼ ਗਤੀ ਕਾਰਨ ਮੋਟਰਸਾਈਕਲ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਉਹ ਸੜਕ ਦੇ 'ਡਿਵਾਈਡਰ' ਨਾਲ ਟਕਰਾ ਗਈ। ਦੋਵਾਂ 'ਚੋਂ ਕਿਸੇ ਨੇ ਵੀ ਹੈਲਮੇਟ ਨਹੀਂ ਪਹਿਨਿਆ ਸੀ ਅਤੇ ਹਾਦਸੇ 'ਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News