ਕੌਸ਼ਾਂਬੀ ''ਚ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ
Saturday, Jun 20, 2026 - 06:16 PM (IST)
ਕੌਸ਼ਾਂਬੀ : ਕੌਸ਼ਾਂਬੀ ਜ਼ਿਲ੍ਹੇ ਦੇ ਸੈਣੀ ਥਾਣਾ ਇਲਾਕੇ ਵਿਚ ਸ਼ਨੀਵਾਰ ਨੂੰ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਰਮੇਸ਼ ਨਿਸ਼ਾਦ(32) ਨਿਵਾਸੀ ਗ੍ਰਾਮ ਟਿਕਰਾ ਥਾਣਾ ਮਹੇਵਾ ਘਾਟ ਆਪਣੇ ਸਾਥੀ ਵਿਵੇਕ ਦਿਵੇਦੀ (30) ਨਿਵਾਸੀ ਚਕ ਬਖਤਿਆਰਾ ਥਾਣਾ ਸੈਣੀ ਦੇ ਨਾਲ ਬਾਈਕ ਉੱਤੇ ਸਵਾਰ ਹੋ ਕੇ ਕਾਨਪੁਰ ਵਾਲੇ ਪਾਸੇ ਜਾ ਰਿਹਾ ਸੀ ਕਿ ਪ੍ਰਯਾਗਰਾਜ ਕਾਨਪੁਰ ਹਾਈਵੇਅ 'ਚ ਪਹਾੜਪੁਰ ਕੋਦਨ ਪਿੰਡ ਦੇ ਸਾਹਮਣੇ ਪਿੱਛੇ ਤੋਂ ਆ ਰਹੇ ਕੰਟੇਨਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
