ਹਾਈਵੇਅ ''ਤੇ ਰੇਸ ਲਗਾ ਰਹੇ ਟਰੈਕਟਰਾਂ ਨੇ ਈ-ਰਿਕਸ਼ਾ ਨੂੰ ਕੁਚਲਿਆ, 6 ਔਰਤਾਂ ਦੀ ਮੌਤ
Wednesday, Jun 17, 2026 - 03:36 PM (IST)
ਬਦਾਯੂੰ : ਬਦਾਯੂੰ ਦੇ ਉਝਾਨੀ ਕੋਤਵਾਲੀ ਇਲਾਕੇ 'ਚ ਬੁੱਧਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਦੋ ਟਰੈਕਟਰ ਚਾਲਕਾਂ ਦੀ ਲਾਪਰਵਾਹੀ ਨੇ ਛੇ ਔਰਤਾਂ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ, ਕਛਲਾ ਅਤੇ ਉਝਾਨੀ ਦੇ ਵਿਚਕਾਰ ਫੂਲਪੁਰ ਖੇਤਰ ਵਿੱਚ ਹਾਈਵੇਅ 'ਤੇ ਦੋ ਟਰੈਕਟਰ ਚਾਲਕ ਆਪਸ ਵਿੱਚ ਰੇਸ ਲਗਾ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਟਰੈਕਟਰਾਂ ਨੇ ਇੱਕ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਈ-ਰਿਕਸ਼ਾ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਛੇ ਔਰਤਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਰਾਜਕੁਮਾਰੀ (55), ਗੰਗਾ ਸ੍ਰੀ (32), ਰੇਵਤੀ (80), ਪ੍ਰੇਮ ਦੇਵੀ (45) (ਸਾਰੇ ਮੁਰਾਵਨ ਨਗਲਾ, ਕਛਲਾ ਦੇ ਨਿਵਾਸੀ), ਨਾਰਾਇਣੀ ਦੇਵੀ (32) (ਨਿਵਾਸੀ ਗੁਲਾਬਗੜੀ) ਅਤੇ ਆਰਤੀ ਵਜੋਂ ਹੋਈ ਹੈ। ਹਾਦਸੇ ਵਿੱਚ ਰਿਕਸ਼ਾ ਚਾਲਕ ਸੰਨੀ (32) ਅਤੇ ਡਾਲ ਸਿੰਘ (58) ਸਮੇਤ ਤਿੰਨ ਲੋਕ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਰਾਜਕੀ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਇੱਕ ਟਰੈਕਟਰ ਚਾਲਕ ਆਪਣਾ ਵਾਹਨ ਭਜਾ ਕੇ ਲੈ ਗਿਆ, ਜਦਕਿ ਦੂਜਾ ਚਾਲਕ ਟਰੈਕਟਰ-ਟਰਾਲੀ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਨੇ ਇੱਕ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਵਾਂ ਫ਼ਰਾਰ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ ਅਤੇ ਐੱਸ.ਐਸ.ਪੀ. ਨੇ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
