ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
Monday, Jun 08, 2026 - 11:05 AM (IST)
ਤਰਨਤਾਰਨ(ਰਮਨ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਸ਼ੇਰੋਂ ਵਿਖੇ ਇਕ ਨਰਸਿੰਗ ਦੀ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਇਸ ਲਈ ਖਤਮ ਕਰ ਲਈ ਕਿਉਂਕਿ ਉਸਦੇ ਦੋਸਤ ਵੱਲੋਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ’ਚ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਲਵਿੰਦਰ ਕੁਮਾਰੀ ਪਤਨੀ ਲੇਟ ਅਯੋਧਿਆ ਨਾਥ ਵਾਸੀ ਪਿੰਡ ਸ਼ੇਰੋਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਕੁੜੀ ਗੀਤਿਕਾ ਉਮਰ ਕਰੀਬ 23 ਸਾਲ ਜੋ ਮਾਈ ਭਾਗੋ ਕਾਲਜ ਉਸਮਾਂ (ਤਰਨਤਾਰਨ) ਵਿਖੇ ਨਰਸਿੰਗ ਦਾ ਕੋਰਸ ਕਰ ਰਹੀ ਸੀ, ਉਸ ਦੀ ਕੁੜੀ ਦੀ ਫਰੈਂਡਸ਼ਿਪ ਰਜਿੰਦਰ ਸਿੰਘ ਵਾਸੀ ਬੱਲ ਕਲਾਂ ਨੇੜੇ ਮਜੀਠਾ ਨਾਲ ਸੀ, ਜੋ ਅਕਸਰ ਹੀ ਉਸ ਦੀ ਕੁੜੀ ਨਾਲ ਉਸ ਦੇ ਫੋਨ ਨੰਬਰ ’ਤੇ ਗੱਲਬਾਤ ਕਰਦਾ ਰਹਿੰਦਾ ਸੀ ਅਤੇ ਉਸ ਦੇ ਘਰ ਕਈ ਵਾਰ ਆਇਆ ਸੀ ਅਤੇ ਰੋਟੀ-ਪਾਣੀ ਖਾ ਕੇ ਜਾਂਦਾ ਰਿਹਾ ਹੈ। ਰਜਿੰਦਰ ਨੇ ਗੀਤਿਕਾ ਨਾਲ ਵਿਆਹ ਕਰਾਉਣ ਦਾ ਲਾਰਾ ਲਾਇਆ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ...
ਬਲਵਿੰਦਰ ਕੁਮਾਰੀ ਨੇ ਦੱਸਿਆ ਕਿ ਉਸ ਨੇ ਵੀ ਰਜਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਤੁਸੀ ਇਕ-ਦੂਜੇ ਨੂੰ ਪਸੰਦ ਹੈ ਤਾਂ ਬੇਸ਼ੱਕ ਕੋਰਟ ਮੈਰਿਜ ਹੀ ਕਰਵਾ ਲਓ। ਉਸ ਦੀ ਕੁੜੀ ਜੋ ਰਜਿੰਦਰ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ, ਜਦੋਂ ਮਿਤੀ 05.06.2026 ਨੂੰ ਕਰੀਬ 03:30 ਵਜੇ ਕਾਲਜ ਤੋਂ ਘਰ ਵਾਪਸ ਆਈ ਤੇ ਉਸ ਨੂੰ ਦੱਸਿਆ ਕਿ ਰਜਿੰਦਰ ਸਿੰਘ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਹ ਆਪਣੀ ਕੁੜੀ ਨੂੰ ਸਮਝਾ ਕੇ ਦੁਕਾਨ ’ਤੇ ਚਲੀ ਗਈ, ਜਦ ਉਹ ਵਕਤ ਕਰੀਬ 4 ਵਜੇ ਘਰ ਆਈ ਤਾਂ ਉਸ ਦੀ ਕੁੜੀ ਨੇ ਪਲਾਸਟਿਕ ਦੀ ਰੱਸੀ ਕੋਠੇ ਦੇ ਬਨੇਰੇ ਨਾਲ ਲੱਗੇ ਪਾਵੇ ਨਾਲ ਬੰਨ੍ਹ ਕੇ ਫਾਹ ਲਿਆ ਹੋਇਆ ਸੀ। ਬਲਵਿੰਦਰ ਕੁਮਾਰੀ ਨੇ ਕਿਹਾ ਉਸ ਦੀ ਕੁੜੀ ਨੇ ਰਜਿੰਦਰ ਸਿੰਘ ਵੱਲੋਂ ਵਿਆਹ ਕਰਨ ਤੋਂ ਨਾਂਹ ਕਰਨ ਕਰਕੇ ਇਹ ਕਦਮ ਚੁੱਕਿਆ, ਜਿਸ ਕਰਕੇ ਉਸ ਦੀ ਕੁੜੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਚੋਰਾਂ ਨੇ ਲੁੱਟ ਲਿਆ ਕਿਸਾਨ ਦਾ ਘਰ, ਕਰੀਬ 40 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ 'ਤੇ ਕੀਤਾ ਹੱਥ ਸਾਫ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਅਧੀਨ ਆਉਂਦੀ ਪੁਲਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਗੀਤੀਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ। ਜਦਕਿ ਬਲਵਿੰਦਰ ਕੁਮਾਰੀ ਦੇ ਬਿਆਨਾਂ ਹੇਠ ਰਜਿੰਦਰ ਸਿੰਘ ਵਾਸੀ ਬਲ ਕਲਾਂ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਰਿਟਾਇਰਡ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਕੀਤੇ ਵੱਡੇ ਖੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
