ਜਰਮਨੀ ’ਚ ਮਾਲਗੱਡੀਆਂ ਦੀ ਟੱਕਰ ਕਾਰਨ 2 ਡੱਬੇ ਪੁਲ ਤੋਂ ਹੇਠਾਂ ਡਿੱਗੇ, 1 ਦੀ ਮੌਤ
Sunday, Jun 21, 2026 - 04:01 AM (IST)
ਬਰਲਿਨ - ਜਰਮਨੀ ਵਿਚ ਰਾਤ ਦੇ ਸਮੇਂ ਇਕ ਰੇਲਵੇ ਪੁਲ ’ਤੇ 2 ਮਾਲਗੱਡੀਆਂ ਆਪਸ ’ਚ ਟਕਰਾਅ ਗਈਆਂ, ਜਿਸ ਕਾਰਨ 2 ਡੱਬੇ ਪੁਲ ਤੋਂ ਹੇਠਾਂ ਸੜਕ ’ਤੇ ਜਾ ਡਿੱਗੇ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਰਮਨ ਸਮਾਚਾਰ ਏਜੰਸੀ ਨੇ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਦੱਸੀ। ਇਹ ਹਾਦਸਾ ਮਿਊਨਿਖ ਸ਼ਹਿਰ ਵਿਚ ਹੋਇਆ। ਟੱਕਰ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਡੱਬੇ ਪੁਲ ਤੋਂ ਲੱਗਭਗ 5 ਮੀਟਰ (16 ਫੁੱਟ) ਹੇਠਾਂ ਡਿੱਗੇ। ਮਿਊਨਿਖ ਪੁਲਸ ਨੇ ਦੱਸਿਆ ਕਿ ਪੁਲ ਦੇ ਹੇਠਾਂ ਵਾਲੀ ਸੜਕ ਬੰਦ ਕਰ ਦਿੱਤੀ ਗਈ ਹੈ ਅਤੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਇਲਾਕੇ ’ਚੋਂ ਨਾ ਲੰਘਣ ਕਿਉਂਕਿ ਉੱਥੇ ਮਲਬਾ ਹਟਾਉਣ ਅਤੇ ਸਫ਼ਾਈ ਦਾ ਕੰਮ ਚੱਲ ਰਿਹਾ ਹੈ।
