ਲੁੱਟਖੋਹ ਦਾ ਵਿਰੋਧ ਕਰਨ ''ਤੇ ਨਰਸ ਨਾਲ ਕੀਤਾ ਗੈਂਗਰੇਪ
Saturday, Sep 23, 2017 - 03:28 PM (IST)

ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜਨਪਦ 'ਚ 2 ਨੌਜਵਾਨਾਂ ਨੇ ਕੰਮ ਤੋਂ ਆ ਰਹੀ ਇਕ ਨਰਸ ਨਾਲ ਸਮੂਹਕ ਬਲਾਤਕਾਰ ਅਤੇ ਲੁੱਟਖੋਹ ਕੀਤੀ। ਪੁਲਸ ਨੇ ਦੱਸਿਆ ਕਿ ਸ਼ਿਵ ਵਿਹਾਰ ਕਾਲੋਨੀ ਵਾਸੀ 25 ਸਾਲਾ ਨਰਸ ਰਾਜਨਗਰ ਦੇ ਨਰਸਿੰਗ ਹੋਮ 'ਚ ਕੰਮ ਕਰਦੀ ਹੈ ਅਤੇ ਉਹ ਸ਼ੁੱਕਰਵਾਰ ਦੀ ਰਾਤ ਜਦੋਂ ਨਰਸਿੰਗ ਹੋਮ ਤੋਂ ਆਪਣੇ ਘਰ ਆ ਰਹੀ ਸੀ, ਉਦੋਂ 2 ਨੌਜਵਾਨ ਉਸ ਨੂੰ ਰੋਕ ਕੇ ਲੁੱਟਖੋਹ ਕਰਨ ਲੱਗੇ। ਨਰਸ ਨੇ ਜਦੋਂ ਲੁੱਟਖੋਹ ਦਾ ਵਿਰੋਧ ਕੀਤਾ ਤਾਂ ਬਦਮਾਸ਼ ਉਸ ਨੂੰ ਘਸੀਟ ਕੇ ਕੋਲ ਦੇ ਖੇਤ 'ਚ ਲੈ ਗਏ ਅਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਬਦਮਾਸ਼ ਉਸ ਦਾ ਬੈਗ, ਮੋਬਾਇਲ ਅਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਏ। ਪੁਲਸ ਨੇ ਇਸ ਸਿਲਸਿਲੇ 'ਚ ਬਲਾਤਕਾਰ ਅਤੇ ਲੁੱਟਖੋਹ ਦਾ ਮਾਮਲਾ ਦਰਜ ਕਰ ਲਿਆ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।