ਨਨ ਜਬਰ-ਜ਼ਿਨਾਹ ਮਾਮਲਾ, ਪਾਦਰੀ ਦੇ ਰੂਪ ’ਚ ਮੁੜ ਸੇਵਾ ਦੇ ਸਕਣਗੇ ਬਿਸ਼ਪ ਫ੍ਰੈਂਕੋ ਮੁਲੱਕਲ

Monday, Jun 13, 2022 - 10:58 AM (IST)

ਨਨ ਜਬਰ-ਜ਼ਿਨਾਹ ਮਾਮਲਾ, ਪਾਦਰੀ ਦੇ ਰੂਪ ’ਚ ਮੁੜ ਸੇਵਾ ਦੇ ਸਕਣਗੇ ਬਿਸ਼ਪ ਫ੍ਰੈਂਕੋ ਮੁਲੱਕਲ

ਤਿਰੁਅਨੰਤਪੁਰਮ (ਭਾਸ਼ਾ)- ਵੈਟੀਕਨ ਨੇ ਇਕ ਨਨ ਵੱਲੋਂ ਲਾਏ ਗਏ ਜਬਰ-ਜ਼ਿਨਾਹ ਦੇ ਦੋਸ਼ਾਂ ਤੋਂ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕੀਤੇ ਜਾਣ ਸਬੰਧੀ ਕੇਰਲ ਦੀ ਇਕ ਅਦਾਲਤ ਦੇ ਹੁਕਮ ਨੂੰ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਬਿਸ਼ਪ ਫ੍ਰੈਂਕੋ ਸਬੰਧੀ ਜ਼ਿੰਮੇਵਾਰੀਆਂ ਮੁੜ ਤੋਂ ਨਿਭਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਬਿਸ਼ਪ ਤੋਂ ਕੇਰਲ ਪੁਲਸ ਵੱਲੋਂ ਜਬਰ-ਜ਼ਿਨਾਹ ਦੇ ਦੋਸ਼ਾਂ ਦੇ ਸਬੰਧ ’ਚ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਪੋਪ ਫਰਾਂਸਿਸ ਨੇ ਉਨ੍ਹਾਂ ਨੂੰ ਪਾਦਰੀ ਨਾਲ ਜੁੜੀਆਂ ਜ਼ਿੰਮੇਵਾਰੀਆਂ ਤੋਂ ਸਤੰਬਰ 2018 ’ਚ ਅਸਥਾਈ ਤੌਰ ’ਤੇ ਫਾਰਗ ਕਰ ਦਿੱਤਾ ਸੀ।

ਇਰ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਟੀਕਾਕਰਨ ਕਰਨ ਦਾ ਅੰਕੜਾ 195 ਕਰੋੜ ਪਾਰ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਅਤੇ ਨੇਪਾਲ ਵਿਚ ਪੋਪ ਦੇ ਦੂਤ ਆਰਕਬਿਸ਼ਪ ਲਿਓਪੋਲਡੋ ਗਿਰੇਲੀ ਨੇ ਸ਼ਨੀਵਾਰ ਨੂੰ ਜਲੰਧਰ ਬਿਸ਼ਪ ਖੇਤਰ ਦੀ ਯਾਤਰਾ ਦੌਰਾਨ ਉੱਤਰ ਭਾਰਤੀ ਬਿਸ਼ਪ ਖੇਤਰ ਦੇ ਪਾਦਰੀਆਂ ਨੂੰ ਸੂਚਿਤ ਕੀਤਾ ਕਿ ਵੈਟੀਕਨ ਨੇ ਬਿਸ਼ਪ ਫ੍ਰੈਂਕੋ ਨੂੰ ਲੈ ਕੇ ਅਦਾਲਤ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਬਿਸ਼ਪ ਫ੍ਰੈਂਕੋ ਬਿਸ਼ਪ ਵਜੋਂ ਜਲੰਧਰ ਖੇਤਰ ’ਚ ਫਿਰ ਤੋਂ ਸੇਵਾਵਾਂ ਦੇ ਸਕਣਗੇ, ਚਰਚ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਕਿਉਂਕਿ, ਬਿਸ਼ਪ ਸਿੱਧੇ ਤੌਰ ’ਤੇ ਪੋਪ ਦੇ ਅਧੀਨ ਆਉਂਦੇ ਹਨ, ਇਸ ਲਈ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨ ਦਾ ਅਧਿਕਾਰ ਪੋਪ ਕੋਲ ਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News