ਕਸ਼ਮੀਰ ’ਚ ਘੱਟ ਨਹੀਂ ਹੋ ਰਹੀ ਅੱਤਵਾਦੀਆਂ ਦੀ ਗਿਣਤੀ, ਹਾਲੇ ਵੀ 200 ਤੋਂ ਵੱਧ ਦਹਿਸ਼ਤਗਰਦ ਸਰਗਰਮ

Sunday, Nov 14, 2021 - 05:28 PM (IST)

ਕਸ਼ਮੀਰ ’ਚ ਘੱਟ ਨਹੀਂ ਹੋ ਰਹੀ ਅੱਤਵਾਦੀਆਂ ਦੀ ਗਿਣਤੀ, ਹਾਲੇ ਵੀ 200 ਤੋਂ ਵੱਧ ਦਹਿਸ਼ਤਗਰਦ ਸਰਗਰਮ

ਨੈਸ਼ਨਲ ਡੈਸਕ- ਜੰਮੂ ਕਸ਼ਮੀਰ ’ਚ ਇਸ ਸਾਲ 133 ਅੱਤਵਾਦੀਆਂ ਦੇ ਮਾਰੇ ਜਾਣ ਦੇ ਬਾਵਜੂਦ ਸਰਗਰਮ ਅੱਤਵਾਦੀਆਂ ਦੀ ਗਿਣਤੀ ’ਚ ਕੋਈ ਕਮੀ ਨਹੀਂ ਆਈ ਹੈ। ਕਿਉਂਕਿ ਸਥਾਨਕ ਭਰਤੀਆਂ ਅਤੇ ਘੁਸਪੈਠ ਦੇ ਤਾਜ਼ਾ ਮਾਮਲਿਆਂ ’ਚ ਕੋਈ ਕਮੀ ਨਹੀਂ ਆਈ ਹੈ, ਜਿਸ ਕਾਰਨ ਸਰਗਰਮ ਅੱਤਵਾਦੀਆਂ ਦੀ ਗਿਣਤੀ 200 ਤੋਂ ਵੱਧ ਬਣੀ ਹੋਈ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਇਸ ਸਾਲ ਕਸ਼ਮੀਰ ’ਚ ਕਰੀਬ 100 ਸਥਾਨਕ ਨੌਜਵਾਨਾਂ ਦੀ ਭਰਤੀ ਹੋਈ, ਜਦੋਂ ਕਿ ਪਾਕਿਸਤਾਨ ਤੋਂ 15-20 ਅੱਤਵਾਦੀਆਂ ਨੇ ਘਾਟੀ ’ਚ ਘੁਸਪੈਠ ਕੀਤੀ। ਪਿਛਲੇ ਸਾਲ ਜਿੱਥੇ 207 ਅੱਤਵਾਦੀ ਮਾਰੇ ਗਏ ਸਨ ਅਤੇ 174 ਸਥਾਨਕ ਲੋਕਾਂ ਦੀ ਅੱਤਵਾਦੀ ਸੰਗਠਨਾਂ ’ਚ ਭਰਤੀ ਹੋਈ ਸੀ। 

ਇਹ ਵੀ ਪੜ੍ਹੋ : ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ NGO ਵਲੋਂ ਸ਼ੁਰੂ ਕੀਤੀ ਗਈ ਡਲ ਝੀਲ ਦੀ ਸਫ਼ਾਈ

ਇਸ ਸਾਲ ਦੀ ਤੁਲਨਾ ’ਚ ਪਿਛਲੇ ਸਾਲ ਘੱਟ ਅੱਤਵਾਦੀਆਂ ਨੇ ਕਸ਼ਮੀਰ ’ਚ ਘੁਸਪੈਠ ਕੀਤੀ ਸੀ। ਫਿਲਹਾਲ 35-40 ਪਾਕਿਸਤਾਨੀ ਅੱਤਵਾਦੀ ਜੰਮੂ ਕਸ਼ਮੀਰ ’ਚ ਸਰਗਰਮ ਹਨ , ਇਨ੍ਹਾਂ ’ਚੋਂ ਦਰਜਨਾਂ ਜੈਸ਼-ਏ-ਮੁਹੰਮਦ ਨਾਲ ਜੁੜੇ ਹਨ, ਜਦੋਂ ਕਿ ਬਾਕੀ ਲਸ਼ਕਰ-ਏ-ਤੋਇਬਾ ਨਾਲ ਹਨ। ਘਾਟੀ ’ਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 15 ਨਾਗਰਿਕਾਂ ਦਾ ਕਤਲ ਹੋ ਚੁਕਿਆ ਹੈ ਅਤੇ ਇਨ੍ਹਾਂ ’ਚੋਂ ਵੱਧ ਦੇ ਕਤਲ ’ਚ ਹਾਈਬ੍ਰਿਡ ਜਾਂ ਪਾਰਟ-ਟਾਈਮ ਅੱਤਵਾਦੀ ਸ਼ਾਮਲ ਸਨ, ਜਿਨ੍ਹਾਂ ਦਾ ਪੁਲਸ ਜਾਂ ਸੁਰੱਖਿਆ ਫ਼ੋਰਸਾਂ ਕੋਲ ਕੋਈ ਰਿਕਾਰਡ ਨਹੀਂ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News