ਵਿਦੇਸ਼ ’ਚ ਨੌਕਰੀ ਦੀ ਭਾਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਅਮਰੀਕਾ ਬਣਿਆ ਪਸੰਦੀਦਾ ਮੁਲਕ

Monday, Dec 13, 2021 - 06:00 PM (IST)

ਵਿਦੇਸ਼ ’ਚ ਨੌਕਰੀ ਦੀ ਭਾਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਅਮਰੀਕਾ ਬਣਿਆ ਪਸੰਦੀਦਾ ਮੁਲਕ

ਮੁੰਬਈ (ਭਾਸ਼ਾ)— ਕੋਵਿਡ-19 ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ’ਚ ਨੌਕਰੀ ਦੀ ਭਾਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਲਗਾਤਾਰ ਇਜ਼ਾਫਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਭਾਰਤੀ ਜਿਨ੍ਹਾਂ ਦੇਸ਼ਾਂ ’ਚ ਨੌਕਰੀ ਕਰਨਾ ਚਾਹੁੰਦੇ ਹਨ, ਉਸ ਸੂਚੀ ਵਿਚ ਅਮਰੀਕਾ ਅਤੇ ਉਸ ਤੋਂ ਬਾਅਦ ਕੈਨੇਡਾ, ਪੱਛਮੀ ਏਸ਼ੀਆ ਅਤੇ ਬਿ੍ਰਟੇਨ ਆਉਂਦੇ ਹਨ। ਰੁਜ਼ਗਾਰ ਦੀ ਭਾਲ ਲਈ ਮੰਚ ਉਪਲੱਬਧ ਕਰਵਾਉਣ ਵਾਲੀ ਗਲੋਬਲ ਜੌਬ ਵੈੱਬਸਾਈਟ ‘ਇੰਡੀਡ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੋਰ ਦੇਸ਼ਾਂ ਵਿਚ ਨੌਕਰੀ ਦੀ ਭਾਲ ਨਵੰਬਰ 2019 ਤੋਂ ਅਪ੍ਰੈਲ 2020 ਵਿਚਾਲੇ ਸਭ ਤੋਂ ਵਧ ਰਹੀ। ਇਸ ਵਿਚ 72 ਫ਼ੀਸਦੀ ਵਾਧਾ ਵੇਖਿਆ ਗਿਆ।

ਇਹ ਵੀ ਪੜ੍ਹੋ :  ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ

ਹਾਲਾਂਕਿ ਦੁਨੀਆ ਭਰ ਵਿਚ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਇਸ ਵਿਚ ਕਮੀ ਆਈ ਸੀ, ਕਿਉਂਕਿ ਦੇਸ਼ਾਂ ਨੇ ਆਪਣੇ ਇੱਥੇ ਯਾਤਰਾ ਪਾਬੰਦੀਆਂ ਲਾ ਦਿੱਤੀਆਂ ਸਨ। ਰਿਪੋਰਟ ’ਚ ਕਿਹਾ ਗਿਆ ਕਿ ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਤੋਂ ਜਿਵੇਂ ਹੀ ਦੁਨੀਆ ਉੱਭਰੀ, ਵਿਦੇਸ਼ ’ਚ ਨੌਕਰੀ ਦੇ ਮੌਕੇ ਤਲਾਸ਼ਣ ਦੀਆਂ ਗਤੀਵਿਧੀਆਂ ਵਧ ਗਈਆਂ ਅਤੇ ਇਹ ਹੁਣ ਵੀ ਲਗਾਤਾਰ ਜਾਰੀ ਹੈ। ‘ਇੰਡੀਡ ਇੰਡੀਆ’ ਦੇ ਮੁਖੀ ਸ਼ਸ਼ੀ ਕੁਮਾਰ ਨੇ ਕਿਹਾ ਕਿ ਮਹਾਮਾਰੀ ਦੀ ਤੀਜੀ ਲਹਿਰ ਦਰਮਿਆਨ ਭਾਰਤੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕੰਮ ਕਰਨ ਦੇ ਇੱਛੁਕ ਹਨ, ਖ਼ਾਸ ਕਰ ਕੇ ਤਕਨੀਕ ਨਾਲ ਜੁੜੀਆਂ ਭੂਮਿਕਾਵਾਂ ਵਿਚ। ਭਾਰਤੀ ਹੁਨਰਾਂ ਵੱਲ ਦੁਨੀਆ ਦਾ ਧਿਆਨ ਜਾ ਰਿਹਾ ਹੈ, ਜੋ ਇਸ ਗੱਲ ਦਾ ਸਬੂਤ ਹਨ ਕਿ ਗਲੋਬਲ ਸੰਗਠਨਾਂ ’ਚ ਸਾਡੇ ਇੱਥੋਂ ਦੀ ਹੁਨਰ ਦੀ ਪਛਾਣ ਮਿਲ ਰਹੀ ਹੈ। 

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਇਸ ਸ਼ਖਸ ਨੇ 1 ਸਾਲ ਤੱਕ ਚਲਾਇਆ ਲੰਗਰ, ਰੋਜ਼ਾਨਾ ਖਰਚ ਹੁੰਦੇ ਸਨ ਲੱਖਾਂ ਰੁਪਏ

ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਰੁਜ਼ਗਾਰ ਦੇ ਇੱਛੁਕ ਭਾਰਤੀਆਂ ਨੇ ਅਮਰੀਕਾ, ਕੈਨੇਡਾ, ਬਿ੍ਰਟੇਨ ਅਤੇ ਪੱਛਮੀ ਏਸ਼ੀਆ ’ਚ ਕੰਮ ਕਰਨ ਪ੍ਰਤੀ ਵਿਸ਼ੇਸ਼ ਦਿਲਚਸਪੀ ਵਿਖਾਈ ਹੈ। ਰਿਪੋਰਟ ’ਚ ਦੱਸਿਆ ਗਿਆ ਕਿ 40 ਫ਼ੀਸਦੀ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਵਿਚ ਨੌਕਰੀ ਦੀ ਭਾਲ ਕੀਤੀ ਅਤੇ 2019-21 ’ਚ ਇਹ ਰੁਜ਼ਗਾਰ ਦੀ ਭਾਲ ਕਰਨ ਵਾਲਿਆਂ ਵਿਚ ਸਭ ਤੋਂ ਲੋਕਪਿ੍ਰਯ ਥਾਂ ਰਹੀ। 

ਇਹ ਵੀ ਪੜ੍ਹੋ : ਮੌਤ ਤੋਂ ਇਕ ਦਿਨ ਪਹਿਲਾਂ ਜਨਰਲ ਰਾਵਤ ਨੇ ਵੀਰ ਜਵਾਨਾਂ ਨੂੰ ਦਿੱਤਾ ਸੀ ਇਹ ਆਖ਼ਰੀ ਸੰਦੇਸ਼, ਵੀਡੀਓ ਵਾਇਰਲ


author

Tanu

Content Editor

Related News