ਚਾਰਧਾਮ ਅਤੇ ਹੇਮਕੁੰਟ ਸਾਹਿਬ ਤੀਰਥ ਯਾਤਰੀਆਂ ਦਾ ਅੰਕੜਾ 35 ਲੱਖ ਤੋਂ ਪਾਰ, ਟੁੱਟਿਆ 3 ਸਾਲ ਦਾ ਰਿਕਾਰਡ

Thursday, Sep 15, 2022 - 11:03 AM (IST)

ਦੇਹਰਾਦੂਨ- ਚਾਰਧਾਮ ਅਤੇ ਹੇਮਕੁੰਟ ਸਾਹਿਬ ਯਾਤਰਾ ਦੇ ਇਤਿਹਾਸ ਵਿਚ ਨਵਾਂ ਰਿਕਾਰਡ ਬਣਿਆ ਹੈ। ਇਸ ਸਾਲ ਯਾਤਰਾ ਨੇ ਸਾਲ 2019 ਦੀ ਯਾਤਰਾ ਦਾ ਰਿਕਾਰਡ ਤੋੜ ਦਿੱਤਾ ਹੈ। 4 ਮਹੀਨਿਆਂ ਦੀ ਯਾਤਰਾ ਵਿਚ 35 ਲੱਖ ਤੋਂ ਵਧ ਤੀਰਥ ਯਾਤਰੀ ਚਾਰਧਾਮ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਪੁੱਜੇ ਹਨ। ਉਥੇ ਹੀ ਸਤੰਬਰ ਵਿਚ 5 ਲੱਖ ਤੋਂ ਵਧ ਤੀਰਥ ਯਾਤਰੀ ਦਰਸ਼ਨ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ : SC ਸਾਹਮਣੇ ਚੋਣ ਕਮਿਸ਼ਨ ਨੇ ਪ੍ਰਗਟਾਈ ਬੇਵਸੀ, ਕਿਹਾ- ਨਹੀਂ ਕਰ ਸਕਦੇ ਨਫ਼ਰਤੀ ਭਾਸ਼ਣ ’ਤੇ ਕਾਰਵਾਈ

ਜਦਕਿ ਸਾਲ 2019 ਦੀ ਚਾਰਧਾਮ ਯਾਤਰਾ ਵਿਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ ਵਿਚ ਕੁਲ 34.5 ਲੱਖ ਸ਼ਰਧਾਲੂਆਂ ਨੇ ਦਰਸ਼ਨ ਕਰ ਕੇ ਰਿਕਾਰਡ ਬਣਾਇਆ ਸੀ। 2 ਸਾਲ ਤੱਕ ਕੋਵਿਡ ਮਹਾਮਾਰੀ ਕਾਰਨ ਯਾਤਰਾ ਪ੍ਰਭਾਵਿਤ ਰਹੀ। ਇਸ ਸਾਲ ਯਾਤਰਾ ਸ਼ੁਰੂ ਹੁੰਦੇ ਹੀ ਚਾਰਧਾਮਾਂ ਵਿਚ ਦਰਸ਼ਨ ਲਈ ਸ਼ਰਧਾਲੂਆਂ ਦੀ ਭੀੜ ਉਮੜੀ, ਜਿਸ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਧਾਮਾਂ ਵਿਚ ਰੋਜ਼ਾਨਾ ਦਰਸ਼ਨ ਲਈ ਗਿਣਤੀ ਤੈਅ ਕਰਨੀ ਪਈ। ਸਾਲ 2022 'ਚ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਕੇਦਾਰਨਾਥ ਧਾਮ ਦੇ ਕਰੀਬ 11 ਲੱਖ ਸ਼ਰਧਾਲੂ ਦਰਸ਼ਨ ਕਰ ਚੁਕੇ ਹਨ ਅਤੇ 12 ਲੱਖ ਤੋਂ ਵੱਧ ਸ਼ਰਧਾਲੂ ਬਦਰੀਨਾਥ ਧਾਮ ਦੇ ਦਰਸ਼ਨ ਕਰ ਚੁਕੇ ਹਨ। ਡੀ.ਜੀ.ਪੀ. ਹੈੱਡਕੁਆਰਟਰ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ 'ਤੇ ਪੁਲਸ ਹਰ ਪੱਧਰ 'ਤੇ ਤੀਰਥ ਯਾਤਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News