ਲਗਾਤਾਰ ਸਾਹਮਣੇ ਆ ਰਹੇ ''ਚਾਂਦੀਪੁਰਾ'' ਵਾਇਰਸ ਦੇ ਨਵੇਂ ਸ਼ੱਕੀ ਮਾਮਲੇ, ਹੁਣ ਤੱਕ 5 ਲੋਕਾਂ ਦੀ ਹੋ ਗਈ ਮੌਤ
Monday, Jul 22, 2024 - 04:28 AM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਵਿਚ ਐਤਵਾਰ ਨੂੰ ਚਾਂਦੀਪੁਰਾ ਵਾਇਰਸ ਦੇ 13 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਅਤੇ 5 ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਮਾਮਲਿਆਂ ਦੇ ਨਾਲ ਸੂਬੇ ਵਿਚ ਹੁਣ ਤੱਕ ਕੁੱਲ ਸ਼ੱਕੀ ਮਾਮਲਿਆਂ ਦੀ ਗਿਣਤੀ 84 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ।
ਅਹਿਮਦਾਬਾਦ ’ਚ (2), ਅਰਾਵਲੀ ’ਚ (2), ਬਨਾਸਕਾਂਠਾ ’ਚ (2), ਸੁਰੇਂਦਰਨਗਰ, ਗਾਂਧੀਨਗਰ, ਖੇੜਾ, ਮਹਿਸਾਣਾ, ਨਰਮਦਾ, ਵਡੋਦਰਾ ਅਤੇ ਰਾਜਕੋਟ ਤੋਂ 1-1 ਨਵਾਂ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਪਿਓ ਦੀ ਮੌਤ ਮਗਰੋਂ ਪੂਰਾ ਟੱਬਰ ਹੀ ਹੋ ਗਿਆ ਮਾਨਸਿਕ ਰੋਗੀ, ਨੌਜਵਾਨ ਦੀ ਲਾਸ਼ ਨਾਲ ਰਹਿ ਰਹੀਆਂ ਮਾਂ-ਧੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e