NRI ਪਤੀ ਦੀ ਕਾਤਲ ਪਤਨੀ ਰਮਨਦੀਪ ਕੌਰ ਬੋਲੀ- ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ

Sunday, Oct 08, 2023 - 06:20 PM (IST)

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਆਪਣੇ NRI ਪਤੀ ਦੇ ਕਤਲ ਕਰਨ ਦੇ ਜੁਰਮ 'ਚ ਜ਼ਿਲ੍ਹੇ ਦੀ ਇਕ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਮਗਰੋਂ ਬ੍ਰਿਟਿਸ਼ ਨਾਗਰਿਕ ਰਮਨਦੀਪ ਕੌਰ ਦੀ ਸ਼ਨੀਵਾਰ ਰਾਤ ਬੇਚੈਨੀ ਭਰੀ ਲੰਘੀ ਖ਼ੁਦ ਨੂੰ ਬੇਕਸੂਰ ਹੋਣ ਦਾ ਦਾਅਵਾ ਕਰਦਿਆਂ ਉਸ ਨੇ ਦੋਸ਼ ਲਾਇਆ  ਕਿ ਉਸ ਦੇ ਮ੍ਰਿਤਕ ਪਤੀ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਫਸਾਇਆ ਹੈ। ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਮਿਜ਼ਾਜੀ ਲਾਲ ਨੇ  ਦੱਸਿਆ ਕਿ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਮਨਦੀਪ ਕੌਰ ਅਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ, ਜਿਸ ਨੂੰ ਇਸੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਨੂੰ ਸ਼ਨੀਵਾਰ ਨੂੰ ਜ਼ਿਲ੍ਹਾ ਜੇਲ੍ਹ ਲਿਆਂਦਾ ਗਿਆ।

ਇਹ ਵੀ ਪੜ੍ਹੋ-  NRI ਸੁਖਜੀਤ ਸਿੰਘ ਕਤਲਕਾਂਡ : ਕੋਰਟ ਨੇ ਪਤਨੀ ਨੂੰ ਸੁਣਾਈ ਫਾਂਸੀ ਦੀ ਸਜ਼ਾ ਅਤੇ ਪ੍ਰੇਮੀ ਨੂੰ ਉਮਰ ਕੈਦ

PunjabKesari

ਜੇਲ੍ਹ 'ਚ ਬੇਚੈਨ ਰਹੀ ਰਮਨਦੀਪ

ਲਾਲ ਨੇ ਕਿਹਾ ਰਮਨਦੀਪ ਦੀ ਨਿਗਰਾਨੀ ਲਈ ਦੋ ਮਹਿਲਾ ਜੇਲ੍ਹ ਕੈਦੀਆਂ ਅਤੇ ਇਕ ਮਹਿਲਾ ਕਾਂਸਟੇਬਲ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਨੀਵਾਰ ਰਾਤ ਨੂੰ ਜਦੋਂ ਉਸ ਨੂੰ ਰਾਤ ਦੇ ਖਾਣੇ ਲਈ ਦਾਲ, ਸਬਜ਼ੀ ਅਤੇ ਰੋਟੀ ਦਿੱਤੀ ਗਈ ਤਾਂ ਉਸ ਨੇ ਨਹੀਂ ਖਾਧੀ। ਇਸ ਤੋਂ ਬਾਅਦ ਜਦੋਂ ਜੇਲ੍ਹ ਦੀਆਂ ਦੋ ਮਹਿਲਾ ਕੈਦੀਆਂ ਨੇ ਉਸ ਨੂੰ ਸਮਝਾਇਆ ਤਾਂ ਉਸ ਨੇ ਖਾਣਾ ਖਾ ਲਿਆ। ਉਹ ਸਾਰੀ ਰਾਤ ਬੇਚੈਨ ਰਹੀ ਅਤੇ ਕਈ ਵਾਰ ਜਾਗੀ। ਲਾਲ ਨੇ ਇਹ ਵੀ ਕਿਹਾ ਕਿ ਜਦੋਂ ਰਮਨਦੀਪ ਕੌਰ ਤੋਂ ਪੁੱਛਿਆ ਗਿਆ ਕਿ ਉਸ ਨੇ ਇਹ ਘਿਨੌਣਾ ਅਪਰਾਧ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਬੇਕਸੂਰ ਹੈ। ਉਸ ਦਾ ਪਤੀ (ਸੁਖਜੀਤ ਸਿੰਘ) ਆਪਣੀ ਸਾਰੀ ਜਾਇਦਾਦ ਵੇਚ ਕੇ ਇੰਗਲੈਂਡ ਜਾਣਾ ਚਾਹੁੰਦਾ ਸੀ, ਇਸ ਲਈ ਉਸ ਦੇ ਹੀ ਪਰਿਵਾਰਕ ਮੈਂਬਰਾਂ ਨੇ ਉਸ ਦਾ ਕਤਲ ਕਰ ਦਿੱਤਾ। ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਉਸ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਹ ਉਸ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ਕਰੇਗੀ।
 

ਰਮਨਦੀਪ ਕੌਰ ਅਤੇ ਉਸ ਦੇ ਦੋਸਤ ਨੂੰ ਸੁਣਾਈ ਗਈ ਸਜ਼ਾ

ਦੱਸ ਦੇਈਏ ਕਿ 7 ਸਾਲ ਪਹਿਲਾਂ NRI ਸੁਖਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕੇਸ ਵਿਚ ਸ਼ਾਹਜਹਾਂਪੁਰ ਦੇ ਵਧੀਕ ਜ਼ਿਲ੍ਹਾ ਜੱਜ ਤੇ ਸੈਸ਼ਨ ਜੱਜ ਪੰਕਜ ਕੁਮਾਰ ਸ਼੍ਰੀਵਾਸਤਵ ਨੇ ਸੁਖਜੀਤ ਦੀ ਪਤਨੀ ਬ੍ਰਿਟਿਸ਼ ਨਾਗਰਿਕ ਰਮਨਦੀਪ ਕੌਰ ਅਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਸ਼ਨੀਵਾਰ ਨੂੰ ਮੌਤ ਦੀ ਸਜ਼ਾ ਜਦਕਿ ਉਸ ਦੇ ਦੋਸਤ ਗੁਰਪ੍ਰੀਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਇਹ ਵੀ ਪੜ੍ਹੋ- ਗਰੀਬ ਮਜ਼ਦੂਰਾਂ ਨੂੰ 5 ਰੁਪਏ ’ਚ ਮਿਲੇਗਾ ਭੋਜਨ, CM ਵੱਲੋਂ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ

ਕੀ ਹੈ ਪੂਰਾ ਮਾਮਲਾ-

ਬਸੰਤਪੁਰ ਵਾਸੀ 34 ਸਾਲਾ ਸੁਖਜੀਤ ਸਿੰਘ ਸਾਲ 2002 'ਚ ਨੌਕਰੀ ਲਈ ਇੰਗਲੈਂਡ ਗਿਆ ਸੀ। ਉੱਥੇ ਉਸ ਦੀ ਦੋਸਤੀ ਡਰਬੀ ਵਾਸੀ ਰਮਨਦੀਪ ਕੌਰ ਨਾਲ ਹੋ ਗਈ ਸੀ। ਸੁਖਜੀਤ ਨੂੰ ਡਰਾਈਵਰ ਦੀ ਨੌਕਰੀ ਮਿਲ ਗਈ ਅਤੇ ਉਸ ਨੇ 2005 'ਚ ਰਮਨਦੀਪ ਨਾਲ ਵਿਆਹ ਕਰਵਾ ਲਿਆ। ਸੁਖਜੀਤ 28 ਜੁਲਾਈ 2016 ਨੂੰ ਰਮਨਦੀਪ ਅਤੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਸ਼ਾਹਜਹਾਂਪੁਰ ਆਇਆ ਸੀ। 

PunjabKesari

1 ਸਤੰਬਰ 2016 ਨੂੰ ਸੁਖਜੀਤ ਦਾ ਕੀਤਾ ਗਿਆ ਕਤਲ 

1 ਸਤੰਬਰ 2016 ਨੂੰ ਜਦੋਂ ਸੁਖਜੀਤ ਆਪਣੇ ਪੁੱਤਾਂ ਅਰਜੁਨ ਅਤੇ ਆਰੀਅਨ ਨਾਲ ਸੌਂ ਰਿਹਾ ਸੀ ਤਾਂ ਰਮਨਦੀਪ ਅਤੇ ਉਸ ਦੇ ਦੋਸਤ ਗੁਰਪ੍ਰੀਤ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਰਮਨਦੀਪ ਅਤੇ ਗੁਰਪ੍ਰੀਤ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਖਜੀਤ ਦੇ ਕਤਲ ਮਗਰੋਂ ਰਮਨਦੀਪ ਦੇ ਮਾਪਿਆਂ ਨੇ ਆਪਣੇ ਦੋਹਤਿਆਂ ਨੂੰ ਆਪਣੇ ਹਵਾਲੇ ਕੀਤੇ ਜਾਣ ਦੀ ਮੰਗ ਕਰਦਿਆਂ ਇੰਗਲੈਂਡ ਦੀ ਇਕ ਅਦਾਲਤ ਦਾ ਰੁਖ਼ ਕੀਤਾ ਸੀ। ਹਾਲਾਂਕਿ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। 

ਇਹ ਵੀ ਪੜ੍ਹੋ-  ਵਿਦੇਸ਼ੀਆਂ ਲਈ ਪਹਿਲੀ ਪਸੰਦ ਬਣਿਆ India, 2022 'ਚ 84 ਲੱਖ ਲੋਕਾਂ ਨੇ ਕੀਤਾ ਦੌਰਾ

ਸੁਖਜੀਤ ਦੇ ਪੁੱਤਰ ਦੀ ਗਵਾਹੀ ਹੋਈ ਅਹਿਮ ਸਾਬਤ

ਸੁਖਜੀਤ ਕਤਲਕਾਂਡ ਵਿਚ ਉਨ੍ਹਾਂ ਦੇ ਪੁੱਤਰ ਅਰਜੁਨ ਦੀ ਗਵਾਹੀ ਬਹੁਤ ਅਹਿਮ ਸਾਬਤ ਹੋਈ। ਅਰਜੁਨ ਨੇ ਆਪਣੀ ਗਵਾਹੀ ਵਿਚ ਅਦਾਲਤ ਨੂੰ ਦੱਸਿਆ ਕਿ ਵਾਰਦਾਤ ਦੀ ਰਾਤ ਉਹ ਆਪਣੇ ਪਿਤਾ ਨਾਲ ਸੁੱਤਾ ਹੋਇਆ ਸੀ, ਤਾਂ ਉਸ ਦੀ ਮਾਂ ਨੇ ਸਿਰਹਾਣੇ ਨਾਲ ਆਪਣੇ ਪਤੀ ਦਾ ਗਲ਼ ਘੁੱਟ ਦਿੱਤਾ। ਫਿਰ ਗੁਰਪ੍ਰੀਤ ਨੇ ਸੁਖਜੀਤ ਦੇ ਸਿਰ 'ਤੇ ਹਥੌੜੇ ਨਾਲ ਵਾਰ ਕੀਤਾ। ਇਸ ਤੋਂ ਬਾਅਦ ਗੁਰਪ੍ਰੀਤ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਰਮਨਦੀਪ ਨੂੰ ਦੇ ਦਿੱਤਾ, ਜਿਸ ਨੇ ਸੁਖਜੀਤ ਦਾ ਗਲਾ ਵੱਢ ਦਿੱਤਾ।

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਸੁਖਜੀਤ ਦੀ ਮਾਂ ਨੇ ਦਿੱਤਾ ਬਿਆਨ

ਕੇਸ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਖਜੀਤ ਦੀ ਮਾਂ ਵੰਸ਼ਜੀਤ ਕੌਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ। ਮੈਨੂੰ ਅਦਾਲਤ ਤੋਂ ਜੋ ਉਮੀਦ ਸੀ, ਉਹੀ ਮਿਲਿਆ। ਮੈਂ ਰਮਨਦੀਪ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੀ ਸੀ, ਤਾਂ ਜੋ ਕਿਸੇ ਮਾਂ ਦਾ ਬੱਚਾ ਇਸ ਤਰ੍ਹਾਂ ਨਾ ਮਰੇ।


 


Tanu

Content Editor

Related News