ਸੰਸਦ ਭਵਨ ਕੰਪਲੈਕਸ ''ਚ ਐੱਨ. ਆਰ. ਸੀ. ਮੁੱਦੇ ''ਤੇ ਭਿੜੇ ਚੌਬੇ ਤੇ ਭੱਟਾਚਾਰੀਆ
Wednesday, Aug 01, 2018 - 09:49 AM (IST)
ਨਵੀਂ ਦਿੱਲੀ— ਆਸਾਮ 'ਚ ਸੋਮਵਾਰ ਜਾਰੀ ਹੋਏ ਐੱਨ. ਆਰ. ਸੀ. ਰਜਿਸਟਰ 'ਤੇ ਮੰਗਲਵਾਰ ਵੀ ਸਿਆਸੀ ਘਮਾਸਾਨ ਮਚਿਆ ਰਿਹਾ। ਸੰਸਦ ਭਵਨ ਕੰਪਲੈਕਸ 'ਚ ਦਿਲਚਸਪ ਦ੍ਰਿਸ਼ ਦੇਖਣ ਨੂੰ ਮਿਲਿਆ। ਹਾਊਸ ਅੰਦਰ ਇਕ-ਦੂਜੇ 'ਤੇ ਹਮਲਾ ਕਰਨ ਵਾਲੇ ਵਿਰੋਧੀ ਤੇ ਸੱਤਾਧਾਰੀ ਪਾਰਟੀ ਦੇ ਮੈਂਬਰ ਹਾਊਸ ਦੇ ਬਾਹਰ ਵੀ ਉਲਝਦੇ ਨਜ਼ਰ ਆਏ। ਕਾਂਗਰਸ ਦੇ ਪ੍ਰਦੀਪ ਭੱਟਾਚਾਰੀਆ ਅਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਆਪਸ 'ਚ ਭਿੜ ਪਏ। ਮੀਡੀਆ ਦੇ ਸਾਹਮਣੇ ਹੀ ਦੋਹਾਂ ਦਰਮਿਆਨ ਭਾਰੀ ਗਰਮਾ-ਗਰਮੀ ਹੋਈ।
ਚੌਬੇ ਨੇ ਕਿਹਾ ਕਿ ਭਾਰਤ 'ਚ ਉਹੀ ਰਹੇਗਾ, ਜੋ ਭਾਰਤੀ ਬਣ ਕੇ ਰਹੇਗਾ। ਭੱਟਾਚਾਰੀਆ ਨੇ ਭਾਜਪਾ ਆਗੂਆਂ ਨੂੰ ਆਸਾਮ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਚੌਬੇ ਨੇ ਕਿਹਾ ਕਿ ਜੋ ਬੰਗਲਾਦੇਸ਼ ਦਾ ਹੈ, ਨੂੰ ਦੇਸ਼ 'ਚੋਂ ਕੱਢਿਆ ਜਾਵੇਗਾ। ਪ੍ਰਦੀਪ ਭੱਟਾਚਾਰੀਆ ਨੇ ਕਿਹਾ ਕਿ ਚੌਬੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਉਹ ਫਾਲਤੂ ਗੱਲਾਂ ਕਰਦੇ ਹਨ। ਕੋਈ ਵੀ ਬੰਗਲਾਦੇਸ਼ 'ਚੋਂ ਨਹੀਂ ਆਇਆ।