ਹੁਣ ਟਰੇਨ ''ਚ ਨਹੀਂ ਲਿਜਾ ਸਕੋਗੇ ਵਾਧੂ ਸਾਮਾਨ, ਹੋਵੇਗੀ ਸਖ਼ਤ ਕਾਰਵਾਈ
Wednesday, Aug 20, 2025 - 04:24 AM (IST)

ਨਵੀਂ ਦਿੱਲੀ - ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਵਾਪਰੇ ਹਾਦਸੇ ਤੋਂ ਸਬਕ ਲੈਂਦੇ ਹੋਏ ਹੁਣ ਰੇਲਵੇ ਨੇ ਯਾਤਰੀਆਂ ਨੂੰ ਇਕ ਲਿਮਟ ’ਚ ਅੰਦਰ ਸਾਮਾਨ ਲਿਜਾਣ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਏਅਰਲਾਈਨਜ਼ ਦੀ ਤਰਜ਼ ’ਤੇ ਵਾਧੂ ਸਾਮਾਨ ’ਤੇ ਜੁਰਮਾਨਾ ਲਗਾਉਣ ’ਤੇ ਵੀ ਵਿਚਾਰ ਸ਼ੁਰੂ ਕਰ ਦਿੱਤਾ ਹੈ।
ਰੇਲ ਵਿਚ ਯਾਤਰਾ ਕਰਦੇ ਸਮੇਂ ਯਾਤਰੀ ਫਸਟ ਏ. ਸੀ. ਵਿਚ 70 ਕਿਲੋਗ੍ਰਾਮ, ਸੈਕੰਡ ਏ. ਸੀ. ਵਿਚ 50 ਕਿਲੋਗ੍ਰਾਮ ਅਤੇ ਥਰਡ ਏ. ਸੀ. ਅਤੇ ਸਲੀਪਰ ਕਲਾਸ ਦੇ ਯਾਤਰੀ 40 ਕਿਲੋਗ੍ਰਾਮ ਤਕ ਦਾ ਸਾਮਾਨ ਲਿਜਾ ਸਕਣਗੇ। ਭੋਪਾਲ ’ਚ ਇਸ ਯੋਜਨਾ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਜਾਰੀ ਹਨ।