SBI ਨੇ ਸ਼ੁਰੂ ਕੀਤੀ ਨਵੀਂ ਸੇਵਾ, ਹੁਣ ਬਿਨਾਂ ਕਾਰਡ ਦੇ ATM ਤੋਂ ਲੈ ਸਕੋਗੇ ਨਕਦੀ

03/16/2019 10:28:39 AM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ(SBI) ਨੇ ਆਪਣੇ ਗਾਹਕਾਂ ਲਈ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਸ ਸਹੂਲਤ ਦੇ ਤਹਿਤ SBI ਦੇ ਗਾਹਕ ਹੁਣ ਕਾਰਡ ਦਾ ਇਸਤੇਮਾਲ ਕੀਤੇ ਬਿਨਾਂ ATM ਵਿਚੋਂ ਕੈਸ਼ ਲੈ ਸਕਣਗੇ। SBI ਨੇ ਇਸ ਸਹੂਲਤ ਨੂੰ YONO Cash ਦਾ ਨਾਂ ਦਿੱਤਾ ਹੈ। SBI ਗਾਹਕ ਦੇਸ਼ ਭਰ ਵਿਚ 16,500 ATM 'ਤੇ ਇਸ ਸਹੂਲਤ ਦਾ ਲਾਭ ਲੈ ਸਕਣਗੇ। 

ਇਸ ਤਰ੍ਹਾਂ ਮਿਲਣਗੇ ਪੈਸੇ 

SBI ਦੀ ਸਹੂਲਤ ਦਾ ਲਾਭ ਲੈਣ ਲਈ ਗਾਹਕਾਂ ਨੂੰ ਆਪਣੇ ਸਮਾਰਟਫੋਨ 'ਚ YONO ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਐਪ 'ਤੇ ਗਾਹਕਾਂ ਨੂੰ ਇਕ 6 ਡਿਜਿਟ ਦਾ ਯੋਨੋ ਪਿਨ ਸੈੱਟ ਕਰਨਾ ਹੋਵੇਗਾ । ਜਦੋਂ ਗਾਹਕ ਇਸ ਐਪ ਦੀ ਸਹਾਇਤਾ ਨਾਲ ਨਕਦੀ ਕਢਵਾਉਣ ਲਈ ਬੇਨਤੀ ਕਰੇਗਾ ਤਾਂ ਉਸਦੇ ਮੋਬਾਇਲ 'ਤੇ ਐਸਐਮਐਸ ਜ਼ਰੀਏ 6 ਡਿਜਿਟ ਦਾ ਇਕ ਰੈਫਰੈਂਸ ਨੰਬਰ ਆਵੇਗਾ। ਇਸ ਰੈਫਰੈਂਸ ਨੰਬਰ ਅਤੇ ਯੋਨੋ ਪਿਨ ਦੀ ਸਹਾਇਤਾ ਨਾਲ ਗਾਹਕ ਆਪਣੇ ਨੇੜੇ ਦੇ YONO Cash Point ਵਿਚੋਂ 30 ਮਿੰਟ ਦੇ ਅੰਦਰ ਨਕਦੀ ਲੈ ਸਕਣਗੇ। ਭਾਰਤੀ ਸਟੇਟ ਬੈਂਕ ਕਾਰਡਲੈੱਸ ਨਕਦੀ ਦੀ ਸਹੂਲਤ ਦੇਣ ਵਾਲਾ ਦੇਸ਼ ਦਾ ਪਹਿਲਾ ਬੈਂਕ ਬਣ ਗਿਆ ਹੈ।

2017 ਵਿਚ ਲਾਂਚ ਹੋਇਆ ਸੀ ਯੋਨੋ ਐਪ

ਭਾਰਤੀ ਸਟੇਟ ਬੈਂਕ ਨੇ ਨਵੰਬਰ 2017 ਵਿਚ ਯੋਨੋ ਐਪ ਲਾਂਚ ਕੀਤੀ ਸੀ। ਅੱਜ ਦੇਸ਼ ਵਿਚ ਯੋਨੋ ਐਪ ਵਿੱਤੀ ਅਤੇ ਲਾਈਫ ਸਟਾਈਲ ਸੇਵਾਵਾਂ ਦੇਣ ਵਾਲਾ ਉੱਤਮ ਐਪ ਬਣ ਗਿਆ ਹੈ। ਇਸ ਐਪ 'ਤੇ ਕਰੀਬ 85 ਈ-ਕਾਮਰਸ ਕੰਪਨੀਆਂ ਲਿਸਟਿਡ ਹਨ ਜਿਥੋਂ ਸਟੇਟ ਬੈਂਕ ਗਾਹਕ ਆਪਣੇ ਲਈ ਖਰੀਦਦਾਰੀ ਕਰ ਸਕਦੇ ਹਨ। ਸਟੇਟ ਬੈਂਕ ਅਨੁਸਾਰ ਫਰਵਰੀ 2019 ਤੱਕ ਕਰੀਬ 1.8 ਕਰੋੜ ਲੋਕਾਂ ਨੇ YONO App ਡਾਊਨਲੋਡ ਕੀਤਾ ਹੈ ਅਤੇ ਇਸ ਦੇ 70 ਲੱਖ ਯੂਜ਼ਰ ਹਨ। YONO App ਐਂਡਰਾਇਡ ਅਤੇ iOS ਦੋਵਾਂ ਪਲੇਟਫਾਰਮ 'ਤੇ ਉਪਲੱਬਧ ਹੈ।


Related News