ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
Tuesday, Apr 20, 2021 - 08:41 PM (IST)
ਨਵੀਂ ਦਿੱਲੀ-ਕੋਵਿਡ-19 ਦੇ ਵਧਦੇ ਕੇਸ ਕਾਰਣ ਭਾਰਤ 'ਚ ਇਕ ਵਾਰ ਕਈ ਸੂਬਿਆਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ ਜਿਸ ਦੇ ਕਾਰਣ ਲੋਕਾਂ ਨੂੰ ਸ਼ਰਾਬ ਖਰੀਦਣ 'ਚ ਮੁਸ਼ਕਲਾਂ ਆ ਰਹੀਆਂ ਹਨ। ਲੋਕਾਂ ਦੀ ਇਸ ਸਮੱਸਿਆ ਨੂੰ ਖਤਮ ਕਰਨ ਲਈ ਕਈ ਐਪਸ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਰਾਹੀਂ ਸ਼ਰਾਬ ਵੇਚੀ ਜਾ ਸਕੇ। ਲਾਕਡਾਊਨ ਦੌਰਾਨ ਸ਼ਰਾਬ ਦੀ ਉੱਚ ਮੰਗ ਨੂੰ ਦੇਖਦੇ ਹੋਏ ਕਈ ਫੂਡ ਡਿਲਿਵਿਰੀ ਕੰਪਨੀਆਂ ਸਵਿਗੀ ਅਤੇ ਜ਼ੋਮੈਟੋ ਵੀ ਇਸ ਸਰਵਿਸ ਨੂੰ ਸ਼ੁਰੂ ਕਰ ਚੁੱਕੀਆਂ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਐਪਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੇ ਰਾਹੀਂ ਤੁਸੀਂ ਘਰ ਬੈਠੇ ਹੀ ਸ਼ਰਾਬ ਮੰਗਵਾ ਸਕਦੇ ਹੋ।
Zomato
ਇਸ ਐਪ ਨਾਲ ਭੁਵਨੇਸ਼ਵਰ, ਕੋਲਕਾਤਾ, ਰਾਂਚੀ, ਸਿਲੀਗੁਡੀ, ਝਾਰਖੰਡ, ਓਡੀਸ਼ਾ ਅਤੇ ਵੈਸਟ ਬੰਗਾਲ ਦੇ ਲੋਕ ਸ਼ਰਾਬ ਆਰਡਰ ਕਰ ਸਕਦੇ ਹਨ। ਜ਼ੋਮੈਟੋ ਮੁਤਾਬਕ ਆਰਡਰ ਕਰਨ ਦੇ 60 ਮਿੰਟ 'ਚ ਤੁਹਾਡੇ ਕੋਲ ਸ਼ਰਾਬ ਪਹੁੰਚ ਜਾਏਗੀ। ਆਰਡਰ ਰਿਸੀਵ ਕਰਨ ਦੌਰਾਨ ਤੁਹਾਨੂੰ ਆਪਣੀ ਆਈ.ਡੀ. ਦਿਖਾਉਣੀ ਹੋਵੇਗੀ।
ਇਹ ਵੀ ਪੜ੍ਹੋ-ਸ਼ੀ ਨੇ ਅਮਰੀਕਾ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੂਜਿਆਂ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਚੱਲੇਗੀ ਦਖਲਅੰਦਾਜ਼ੀ
Swiggy
ਜ਼ੋਮੈਟੋ ਦੀ ਤਰ੍ਹਾਂ ਇਸ ਐਪ ਨਾਲ ਵੀ ਤੁਸੀਂ ਭੁਵਨੇਸ਼ਵਰ, ਕੋਲਕਾਤਾ, ਰਾਂਚੀ, ਸਿਲਗੁਡੀ, ਝਾਰਖੰਡ, ਓਡੀਸ਼ਾ ਅਤੇ ਵੈਸਟ ਬੰਗਾਲ 'ਚ ਸ਼ਰਾਬ ਆਰਡਰ ਕਰ ਸਕਦੇ ਹਨ। ਇਸ ਐਪ 'ਚ ਤੁਹਾਨੂੰ ਇਕ ‘Wine Shops’ ਨਾਂ ਨਾਲ ਇਕ ਵੱਖ ਟੈਬ ਮਿਲੇਗੀ ਅਤੇ ਇਸ 'ਤੇ ਲਾਈਸੈਂਸਡ ਲਿਕਰ ਸਟੋਰਸ ਨੂੰ ਲਿਸਟ ਕੀਤਾ ਗਿਆ ਹੈ। ਤੁਸੀਂ ਆਰਡਰ ਪਲੇਸ ਕਰ ਕੇ ਡਿਲਿਵਰੀ ਦੌਰਾਨ ਆਈ.ਡੀ. ਪਰੂਫ ਦਿਖਾ ਕੇ ਸ਼ਰਾਬ ਲੈ ਸਕਦੇ ਹੋ।
ਇਹ ਵੀ ਪੜ੍ਹੋ-737 ਮੈਕਸ ਜਹਾਜ਼ਾਂ ’ਤੇ ਪਾਬੰਦੀ ਜਾਰੀ ਰਹੇਗੀ : DGCA
Living Liquidz
ਇਸ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਨਾਲ ਤੁਸੀਂ ਇੰਟਰਨੈਸ਼ਨਲ ਅਤੇ ਡੈਮੋਸਟਿਕ ਦੋਵਾਂ ਬ੍ਰਾਂਡ ਦੇ ਸ਼ਰਾਬ ਆਰਡਰ ਕਰ ਸਕਦੇ ਹੋ। ਇਸ ਨਾਲ ਤੁਸੀਂ ਮੁੰਬਈ, ਨਵੀਂ ਮੁੰਬਈ, ਥਾਣੇ, ਪਾਲਘਰ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ 'ਚ ਡਿਲਿਵਰੀ ਪਾ ਸਕਦੇ ਹੋ। ਇਸ ਐਪ ਨਾਲ ਸ਼ਰਾਬ ਆਰਡਰ ਕਰਨ ਲਈ ਤੁਹਾਡੀ ਉਮਰ 25 ਸਾਲ ਤੋਂ ਵਧੇਰੇ ਹੋਣਾ ਚਾਹੀਦੀ ਹੈ ਅਤੇ ਤੁਸੀਂ ਉਸੇ ਦਿਨ ਡਿਲਿਵਿਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਾਲ ਕਰ ਕੇ, ਵਟਸਐਪ ਰਾਹੀਂ ਜਾਂ ਫਿਰ ਆਫੀਸ਼ੀਅਲ ਵੈੱਬਸਾਈਟ ਰਾਹੀਂ ਆਰਡਰ ਪਲੇਸ ਕਰ ਸਕਦੇ ਹੋ।
HipBar
ਇਸ ਸਰਵਿਸ ਨੂੰ 2015 'ਚ ਲਾਂਚ ਕੀਤਾ ਗਿਆ ਸੀ ਜਿਥੋਂ ਤੁਸੀਂ ਬੀਅਰ, ਵਿਸਕੀ, ਟਕੀਲਾ, ਰਮ, ਬ੍ਰਾਂਡੀ, ਜਿਨ, ਵਾਈਨ ਅਤੇ ਵੋਡਕਾ ਸਮੇਤ ਵੱਖ-ਵੱਖ ਸ਼ਰਾਬ ਦੇ ਬ੍ਰਾਂਡ ਖਰੀਦ ਸਕਦੇ ਹੋ। ਇਸ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਤੁਹਾਡੇ ਨੇੜਲੇ ਸ਼ਰਾਬ ਦੀਆਂ ਦੁਕਾਨਾਂ ਤੋਂ ਆਰਡਰ ਲੈ ਕੇ ਡਿਲਿਵਿਰੀ ਕਰਦਾ ਹੈ ਜਿਸ ਦੇ ਲਈ ਤੁਹਾਨੂੰ ਵਾਧੂ ਚਾਰਜ ਕਰਨਾ ਹੋਵੇਗਾ। ਇਹ ਕੋਲਕਾਤਾ, ਹਾਵੜਾ, ਸਿਲੀਗੁਡੀ, ਕਟਕ, ਭੁਵਨੇਸ਼ਵਰ ਅਤੇ ਰਾਊਰਕੇਲ 'ਚ ਉਪਲੱਬਧ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।