ਹੁਣ WhatsApp ਰਾਹੀਂ ਬੁੱਕ ਕਰੋ ਵੈਕਸੀਨ ਸਲਾਟ, ਇਹ ਹੈ ਆਸਾਨ ਤਰੀਕਾ

Tuesday, Aug 24, 2021 - 03:20 PM (IST)

ਹੁਣ WhatsApp ਰਾਹੀਂ ਬੁੱਕ ਕਰੋ ਵੈਕਸੀਨ ਸਲਾਟ, ਇਹ ਹੈ ਆਸਾਨ ਤਰੀਕਾ

ਗੈਜੇਟ ਡੈਸਕ– ਸਰਕਾਰ ਨੇ ਵੈਕਸੀਨ ਲਗਵਾਉਣ ਵਾਲਿਆਂ ਲਈ ਵੱਡੀ ਸੁਵਿਧਾ ਦਾ ਐਲਾਨ ਕੀਤਾ ਹੈ। ਤੁਹਾਨੂੰ ਵੈਕਸੀਨ ਸਲਾਟ ਬੁੱਕ ਕਰਨ ਲਈ ਹੁਣ ਨਾ ਹੀ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਲੋੜ ਪਵੇਗੀ ਅਤੇ ਨਾ ਹੀ ਕੋਵਿਨ ਪੋਰਟਲ ’ਤੇ ਜਾਣਾ ਪਵੇਗਾ। ਹੁਣ ਤੁਸੀਂ ਵਟਸਐਪ ਰਾਹੀਂ ਵੀ ਵੈਕਸੀਨ ਸਲਾਟ ਦੀ ਬੁਕਿੰਗ ਕਰ ਸਕਦੇ ਹੋ ਅਤੇ ਆਪਣੇ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ਬਾਰੇ ਜਾਣਕਾਰੀ ਲੈ ਸਕਦੇ ਹੋ। ਵਟਸਐਪ ਦਾ ਨਵਾਂ ਫੀਚਰ MyGov Corona HelpDesk ਦੇ ਨਾਲ ਕੰਮ ਕਰੇਗਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਵਟਸਐਪ ’ਤੇ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨ ਦੀ ਸੁਵਿਧਾ ਮਿਲੀ ਹੈ ਜਿਸ ਤੋਂ ਬਾਅਦ ਹੁਣ ਤਕ ਕਰੀਬ 32 ਲੱਖ ਸਰਟੀਫਿਕੇਟ ਡਾਊਨਲੋਡ ਕੀਤੇ ਗਏ ਹਨ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

 

 

 

ਵਟਸਐਪ ਰਾਹੀਂ ਵੈਕਸੀਨ ਸਟਾਲ ਬੁੱਕ ਕਰਨ ਦਾ ਤਰੀਕਾ
- ਆਪਣੇ ਫੋਨ ’ਚ MyGov Corona HelpDesk ਚੈਟਬਾਟ ਦਾ ਨੰਬਰ +91-9013151515 ਐਡ ਕਰੋ।
- ਹੁਣ ਐਡ ਕੀਤੇ ਨੰਬਰ ’ਤੇ Book Slot ਲਿਖ ਕੇ ਭੇਜੋ।
- ਤੁਹਾਡੇ ਮੋਬਾਇਲ ਨੰਬਰ ’ਤੇ 6 ਅੰਕਾਂ ਦਾ ਇਕ ਓ.ਟੀ.ਪੀ. ਆਏਗਾ। 
- ਓ.ਟੀ.ਪੀ. ਭਰ ਕੇ ਵੈਰੀਫਾਈ ਕਰੋ।
- ਇਸ ਤੋਂ ਬਾਅਦ ਲੋਕੇਸ਼ਨ, ਤਾਰੀਖ਼, ਅਤੇ ਵੈਕਸੀਨ ਦਾ ਨਾਂ ਚੁਣੋ।
- ਤੁਹਾਡੇ ਪਿੰਨ ਕੋਡ ਦੇ ਹਿਸਾਬ ਨਾਲ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ’ਤੇ ਵੈਕਸੀਨ ਲਈ ਸਲਾਟ ਬੁੱਕ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ

 


author

Rakesh

Content Editor

Related News