ਹੁਣ ਸਿਰਫ ਵਿਕਾਸ ਦੀ ਰਾਜਨੀਤੀ ਚਾਹੁੰਦੀ ਹੈ ਦੇਸ਼ ਦੀ ਜਨਤਾ : ਮੋਦੀ

11/12/2018 9:19:09 PM

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਨਵੰਬਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ। ਪ੍ਰਧਾਨ ਮੰਤਰੀ ਹਰਹੁਆ ਦੇ ਵਾਜਿਦਪੁਰ ਵਿਚ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਪੀ.ਐਮ. ਮੋਦੀ ਨੇ ਵਾਰਾਣਸੀ ਵਿਚ ਦੇਸ਼ ਦੇ ਪਹਿਲੇ ਮਲਟੀ ਮਾਡਲ ਟਰਮੀਨਲ ਦਾ ਉਦਘਾਟਨ ਕੀਤਾ। ਪੀ.ਐਮ. ਮੋਦੀ ਨੇ ਕਾਸ਼ੀ ਵਿਚ ਦੇਸ਼ ਦੇ ਪਹਿਲੇ ਮਲਟੀ ਮਾਡਲ ਟਰਮੀਨਲ ਦੀ ਨਜ਼ਰਬੰਦੀ ਕੀਤੀ। ਗੰਗਾ 'ਤੇ ਬਣੇ ਦੇਸ਼ ਦੇ ਪਹਿਲੇ ਮਲਟੀ-ਮਾਡਲ ਟਰਮੀਨਲ ਦਾ ਪੀ.ਐਮ. ਮੋਦੀ ਨੇ ਨਿਰੀਖਣ ਕੀਤਾ।

ਨਾਲ ਹੀ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਰਹੇ। ਮੋਦੀ ਨੇ ਕਿਹਾ ਕਿ ਪੂਰਵਾਂਚਲ ਅਤੇ ਪੂਰਬੀ ਭਾਰਤ ਜਲਮਾਰਗ ਰਾਹੀਂ ਹੁਣ ਬੰਗਾਲ ਦੀ ਖਾੜੀ ਨਾਲ ਜੁੜ ਗਿਆ ਹੈ। ਦੇਸ਼ ਨੇ ਜੋ ਸਪਨਾ ਦੇਖਿਆ ਸੀ ਉਹ ਅੱਜ ਸਾਕਾਰ ਹੋਇਆ ਹੈ। ਇਸ ਜਲਮਾਰਗ ਤੋਂ ਸਮਾਂ ਅਤੇ ਪੈਸਾ ਬਚੇਗਾ ਅਤੇ ਸੜਕ 'ਤੇ ਭੀੜ ਘਟੇਗੀ। ਬਾਬਤਪੁਰ ਏਅਰਪੋਰਟ ਰੋਡ ਤੋਂ ਜੌਨਪੁਰ, ਸੁਲਤਾਨਪੁਰ ਅਤੇ ਲਖਨਊ ਦੀ ਯਾਤਰਾ ਸੁਗਮ ਹੋਵੇਗੀ। ਪਿੰਡਾਂ ਦੀਆਂ ਸੜਕਾਂ ਅਤੇ ਸ਼ਾਨਦਾਰ ਹਾਈਵੇ ਕਾਰਨ ਸਾਡੀ ਸਰਕਾਰ ਲੋਕਾਂ ਵਿਚ ਇਕ ਵੱਖਰੀ ਪਛਾਣ ਬਣਾ ਚੁੱਕੀ ਹੈ। ਗੰਗਾ ਦੇ ਕਿਨਾਰੇ ਦੇ ਵੱਸਦੇ ਪਿੰਡ ਹੁਣ ਖੁੱਲੇ ਵਿਚ ਨਹੀਂ ਜਾਂਦੇ।

ਇਸ ਦੌਰਾਨ ਮੋਦੀ ਇਥੇ ਕਚਹਿਰੀ ਬਾਬਤਪੁਰ ਫੋਰ ਲੇਨ, ਹਰਹੁਆ ਤੋਂ ਗੋਇਠਹਾਂ ਤੱਕ ਰਿੰਗ ਰੋਡ, 3 ਸੀਵੇਜ ਪੰਪਿੰਗ ਸਟੇਸ਼ਨ, ਐਮ.ਐਲ.ਡੀ. ਚੌਕਾਘਾਟ, ਦਿਨਾਪੁਰ ਐਸ.ਟੀ.ਪੀ ਸਣੇ ਕੁਲ 10 ਯੋਜਨਾਵਾਂ ਦਾ ਲੋਕਆਰਪਣ ਕਰਨਗੇ। ਨਾਲ ਹੀ ਰਾਮਨਗਰ ਵਿਚ ਡ੍ਰੇਨ ਅਤੇ ਟ੍ਰੀਟਮੈਂਟ ਵਰਕ, ਲਹਰਤਾਰਾ ਬੀ.ਐਚ.ਯੂ. ਫੁੱਟਪਾਥ ਮਾਰਗ ਰਾਮਨਗਰ ਦੇ ਡੋਮਰੀ ਵਿਚ ਹੈਲੀਪੈਡ ਨਿਰਮਾਣ ਕਾਰਜ ਦਾ ਉਦਘਾਟਨ ਕਰਨਗੇ। 


Sunny Mehra

Content Editor

Related News