ਹੁਣ ਸੱਤਾ ’ਚ ਬੈਠੇ ਲੋਕਾਂ ਲਈ ਧਰਮ-ਨਿਰਪੱਖਤਾ ਦੀ ਕੋਈ ਕੀਮਤ ਨਹੀਂ : ਸੋਨੀਆ

Tuesday, Jan 02, 2024 - 08:09 PM (IST)

ਹੁਣ ਸੱਤਾ ’ਚ ਬੈਠੇ ਲੋਕਾਂ ਲਈ ਧਰਮ-ਨਿਰਪੱਖਤਾ ਦੀ ਕੋਈ ਕੀਮਤ ਨਹੀਂ : ਸੋਨੀਆ

ਤਿਰੂਵਨੰਤਪੁਰਮ, (ਭਾਸ਼ਾ)- ਧਰਮ ਨਿਰਪੱਖਤਾ ਨੂੰ ਭਾਰਤ ਦੇ ਲੋਕਤੰਤਰ ਦਾ ਮੂਲ ਥੰਮ ਦੱਸਦਿਆਂ ਕਾਂਗਰਸ ਆਗੂ ਸੋਨੀਆ ਗਾਂਧੀ ਨੇ ਅਫਸੋਸ ਪ੍ਰਗਟਾਇਆ ਕਿ ਹੁਣ ਜੋ ਲੋਕ ਸੱਤਾ ਵਿਚ ਬੈਠੇ ਹਨ ਉਨ੍ਹਾਂ ਲਈ ਧਰਮ ਨਿਰਪੱਖ ਸ਼ਬਦ ਦੀ ਕੋਈ ਕੀਮਤ ਨਹੀਂ ਰਹਿ ਗਈ ਹੈ, ਜਿਸ ਕਾਰਨ ਸਮਾਜ ਵਿਚ ਧਰੁਵੀਕਰਨ ਵੱਧ ਰਿਹਾ ਹੈ।

ਗਾਂਧੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਸਦਭਾਵਨਾ ਵੱਲ ਲਿਜਾਣ ਵਾਲੀਆਂ ਰੇਲ ਦੀਆਂ ਲਾਈਨਾਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਨਤੀਜਾ ਸਮਾਜ ਵਿਚ ਵਧਦੇ ਧਰੁਵੀਕਰਨ ਵਜੋਂ ਦੇਖਿਆ ਜਾ ਰਿਹਾ ਹੈ। ਲੋਕਤੰਤਰ ਤੇ ਧਰਮ ਨਿਰਪੱਖਤਾ ਆਪਸ ਵਿਚ ਡੂੰਘਾਈ ਨਾਲ ਜੁੜੇ ਹੋਏ ਹਨ - ਇਕ ਟ੍ਰੈਕ ’ਤੇ ਦੋ ਰੇਲ ਪਟੜੀਆਂ, ਜੋ ਮੌਜੂਦਾ ਸਰਕਾਰ ਦਾ ਇਕ ਆਦਰਸ਼ ਸਦਭਾਵਨਾ ਵਾਲੇ ਸਮਾਜ ਵੱਲ ਮਾਰਗਦਰਸ਼ਨ ਕਰਦੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਸਾਰੇ ਇਨ੍ਹਾਂ ਸ਼ਬਦਾਂ ਤੋਂ ਜਾਣੂ ਹਾਂ, ਜਿਨ੍ਹਾਂ ਦਾ ਸਾਹਮਣਾ ਸਾਨੂੰ ਬਹਿਸਾਂ, ਭਾਸ਼ਣਾਂ, ਨਾਗਰਿਕ ਸ਼ਾਸਤਰ ਦੀਆਂ ਪਾਠ ਪੁਸਤਕਾਂ ਅਤੇ ਸੰਵਿਧਾਨ ਦੀ ਪ੍ਰਸਤਾਵਨਾ ’ਚ ਮਿਲਦਾ ਹੈ।


author

Rakesh

Content Editor

Related News