‘ਮੁੱਖ ਮੰਤਰੀ ਕੰਨਿਆ ਵਿਆਹ ਯੋਜਨਾ ’ਚ ਹੁਣ ਦਿੱਤੇ ਜਾਣਗੇ 55 ਹਜ਼ਾਰ ਰੁਪਏ’

Sunday, Mar 27, 2022 - 05:24 PM (IST)

ਭੋਪਾਲ (ਭਾਸ਼ਾ)– ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਕਿਹਾ ਕਿ ਮੁੱਖ ਮੰਤਰੀ ‘ਕੰਨਿਆ ਵਿਆਹ ਯੋਜਨਾ’ ’ਚ ਦਿੱਤੀ ਜਾਣ ਵਾਲੀ ਰਾਸ਼ੀ ਨੂੰ 51,000 ਰੁਪਏ ਤੋਂ ਵਧਾ ਕੇ 55,000 ਰੁਪਏ ਕੀਤਾ ਜਾਵੇਗਾ। ਮੱਧ ਪ੍ਰਦੇਸ਼ ਜਨਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਚੌਹਾਨ ਨੇ ਮੱਧ ਪ੍ਰਦੇਸ਼ ਕੈਬਨਿਟ ਦੇ ਦੋ ਦਿਨਾ ਚਿੰਤਨ ਕੈਂਪ ਦੇ ਆਖਰੀ ਦਿਨ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ।

PunjabKesari

ਇਹ ਚਿੰਤਨ ਕੈਂਪ ਹਿੱਲ ਸਟੇਸ਼ਨ ਪਚਮੜ੍ਹੀ ’ਚ ਸ਼ਨੀਵਾਰ ਤੋਂ ਚੱਲ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ’ਚ ਧੀਆਂ ਨੂੰ ਘਰੇਲੂ ਸਾਮਾਨ ਪ੍ਰਦਾਨ ਕੀਤਾ ਜਾਵੇਗਾ। ਚੌਹਾਨ ਨੇ ਕਿਹਾ ਕਿ ਲਾਡਲੀ ਲਕਸ਼ਮੀ ਯੋਜਨਾ-2 ਦੇ ਰੂਪ ਨੂੰ ਅੰਤਿਮ ਰੂਪ ਦੇਣ ਲਈ ਪ੍ਰਦੇਸ਼ ਦੀ ਸੈਰ-ਸਪਾਟਾ ਅਤੇ ਸੰਸਕ੍ਰਿਤੀ ਮੰਤਰੀ ਊਸ਼ਾ ਠਾਕੁਰ, ਜਨਜਾਤੀ ਕਾਰਜ ਵਿਭਾਗ ਅਤੇ ਅਨੁਸੂਚਿਤ ਜਾਤੀ ਕਲਿਆਣ ਮੰਤਰੀ ਮੀਨਾ ਸਿੰਘ ਅਤੇ ਖੇਡ ਤੇ ਯੁਵਾ ਕਲਿਆਣ ਮੰਤਰੀ ਯਸ਼ੋਧਰਾ ਰਾਜੇ ਸਿੰਧੀਆ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ 2 ਮਈ ਨੂੰ ਸ਼ੁਰੂ ਕੀਤੀ ਜਾਵੇਗੀ।

 


Tanu

Content Editor

Related News