ਹੁਣ ਦਾਲ ਅਤੇ ਸਬਜ਼ੀ 'ਚ 'ਹਿੰਗ' ਦਾ ਤੜਕਾ ਲਗਾਉਣਾ ਪਵੇਗਾ ਮਹਿੰਗਾ, ਜਾਣੋ ਕਿਉਂ

Saturday, Oct 03, 2020 - 06:44 PM (IST)

ਹੁਣ ਦਾਲ ਅਤੇ ਸਬਜ਼ੀ 'ਚ 'ਹਿੰਗ' ਦਾ ਤੜਕਾ ਲਗਾਉਣਾ ਪਵੇਗਾ ਮਹਿੰਗਾ, ਜਾਣੋ ਕਿਉਂ

ਨਵੀਂ ਦਿੱਲੀ — ਸਦੀਆਂ ਤੋਂ ਹਾਜਮਾ ਦਰੁਸਤ ਰੱਖਣ ਲਈ ਵਰਤੀ ਜਾਣ ਵਾਲੀ ਹਿੰਗ ਮਹਿੰਗੀ ਹੋ ਸਕਦੀ ਹੈ। ਬਾਜ਼ਾਰ ਵਿਚ ਇਹ ਚਰਚਾ ਹੈ ਕਿ ਸਰਕਾਰ ਅਫਗਾਨਿਸਤਾਨ ਦੇ ਰਸਤੇ ਭਾਰਤ ਆਉਣ ਵਾਲੀ ਹਿੰਗ 'ਤੇ ਦਰਾਮਦ ਡਿਊਟੀ ਵਧਾ ਸਕਦੀ ਹੈ। ਇਹ ਕਦਮ ਉਜ਼ਬੇਕਿਸਤਾਨ ਕਾਰਨ ਲਿਆ ਜਾ ਸਕਦਾ ਹੈ। ਹੁਣ ਡਿਊਟੀ ਵਧਾਉਣ ਦਾ ਮਾਮਲਾ ਸਿਰਫ ਵਿਚਾਰ ਵਟਾਂਦਰੇ ਦਾ ਹੋਵੇ ਜਾਂ ਠੋਸ ਜਾਣਕਾਰੀ ਪਰ ਦਿੱਲੀ ਦੇ ਖਾਰੀ ਬਾਵਲੀ ਬਾਜ਼ਾਰ ਤੋਂ ਲੈ ਕੇ ਹਾਥਰਸ ਤੱਕ  ਹਲਚਲ ਹੈ।

22 ਪ੍ਰਤੀਸ਼ਤ ਵਧ ਸਕਦੀ ਹੈ ਡਿਊਟੀ

ਖਾਰੀ ਬਾਵਲੀ ਵਿਚ ਹਿੰਗ ਦਾ ਥੋਕ ਕਾਰੋਬਾਰ ਕਰਨ ਵਾਲੇ ਇਕ ਵਪਾਰੀ ਨੇ ਕਿਹਾ ਕਿ ਹੁਣ ਤਕ 27 ਪ੍ਰਤੀਸ਼ਤ ਹੀਂਗ ਦਾ ਕੱਚਾ ਮਾਲ ਉਜ਼ਬੇਕਿਸਤਾਨ ਤੋਂ ਅਤੇ 5 ਪ੍ਰਤੀਸ਼ਤ ਅਫਗਾਨਿਸਤਾਨ ਤੋਂ ਆ ਰਿਹਾ ਹੈ। ਪਰ ਸਰਕਾਰ ਦਾ ਮੰਨਣਾ ਹੈ ਕਿ ਉਜ਼ਬੇਕਿਸਤਾਨ ਦਾ ਕੱਚਾ ਮਾਲ ਵੀ ਅਫਗਾਨਿਸਤਾਨ ਦੇ ਰਸਤੇ ਹੀ ਭਾਰਤ ਆ ਰਿਹਾ ਹੈ। ਇਸ ਲਈ ਸਰਕਾਰ ਦਾ ਇਰਾਦਾ ਹੈ ਕਿ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਕੱਚੇ ਮਾਲ 'ਤੇ ਆਯਾਤ ਦੀ ਡਿਊਟੀ ਨੂੰ ਬਰਾਬਰ ਦਰ 'ਤੇ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ- ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੇ ਫੀਡ ਤੋਂ ਕਮਾਏ ਕਰੋੜਾਂ ਰੁਪਏ

ਇਕ ਹੋਰ ਕਾਰੋਬਾਰੀ ਨੇ ਕਿਹਾ ਕਿ ਦਰਾਮਦ ਡਿਊਟੀ ਵਿਚ ਵਾਧੇ ਕਾਰਨ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ। ਸਾਢੇ ਅੱਠ ਤੋਂ ਨੌਂ ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਆ ਰਿਹਾ ਕੱਚਾ ਮਾਲ ਇਸ ਸਮੇਂ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਹੈ। ਡਿਊਟੀ ਵਧਾਉਣ ਦੀ ਚਰਚਾ ਦੇ ਵਿਚਕਾਰ ਕੱਚੇ ਮਾਲ ਨੂੰ ਇੱਕਠਾ ਕਰਨ ਲਈ ਇੱਕ ਮੁਕਾਬਲਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ-  Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ

ਹਿੰਗ ਬਣਾਉਣ ਲਈ ਕੱਚਾ ਮਾਲ ਈਰਾਨ, ਅਫਗਾਨਿਸਤਾਨ, ਕਜ਼ਾਖਸਤਾਨ ਅਤੇ ਉਜ਼ਬੇਕਿਸਤਾਨ ਤੋਂ ਆਉਂਦਾ ਹੈ। ਇਕ ਸਾਲ ਵਿਚ ਭਾਰਤ ਵਿਚ ਤਕਰੀਬਨ 600 ਕਰੋੜ ਕੱਚੇ ਮਾਲ ਦੀ ਖਰੀਦ ਕੀਤੀ ਜਾਂਦੀ ਹੈ।
ਹਿੰਗ ਦੇ ਕਾਰੋਬਾਰੀ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਹਿੰਗ ਦੇ ਰੇਟ 12,000 ਰੁਪਏ ਤੋਂ 14,000 ਰੁਪਏ ਤਕ ਚਲ ਰਹੇ ਹਨ। ਕੋਰੋਨਾ ਦੇ ਸਮੇਂ ਇਹੀ ਰੇਟ ਸੀ ਜਦੋਂ ਕੱਚਾ ਮਾਲ ਘੱਟ ਆ ਰਿਹਾ ਸੀ। ਜੇ ਹਿੰਗ ਦੀ ਦਰਾਮਦ ਡਿਊਟੀ ਵਧਦੀ ਹੈ ਤਾਂ ਇਹ ਨਿਸ਼ਚਤ ਹੈ ਕਿ ਇਹ ਦਰ 15 ਤੋਂ 16 ਹਜ਼ਾਰ ਰੁਪਏ ਤੋਂ ਪਾਰ ਜਾਏਗੀ।

ਵਿਦੇਸ਼ਾਂ ਤੋਂ ਆਉਣ ਵਾਲੇ ਕੱਚੇ ਮਾਲ ਨਾਲ ਬਣਦੀ ਹੈ ਹਿੰਗ

ਈਰਾਨ, ਅਫਗਾਨਿਸਤਾਨ, ਕਜ਼ਾਖਸਤਾਨ ਅਤੇ ਉਜ਼ਬੇਕਿਸਤਾਨ ਤੋਂ ਰੇਜ਼ੀਨ(ਦੁੱਧ) ਆਉਂਦਾ ਹੈ। ਇਹ ਦੁੱਧ ਇਕ ਪੌਦੇ ਵਿਚੋਂ ਬਾਹਰ ਆਉਂਦਾ ਹੈ। ਪਹਿਲਾਂ ਵਪਾਰੀ ਸਿੱਧੇ ਹਥਰਾਸ ਵਿਚ ਹੀ ਇਹ ਦੁੱਧ ਲਿਆਉਂਦੇ ਸਨ। ਪਰ ਹੁਣ ਦਿੱਲੀ ਦਾ ਖਾਰੀ ਬਾਵਲੀ ਖੇਤਰ ਇੱਕ ਵੱਡਾ ਬਾਜ਼ਾਰ ਬਣ ਗਿਆ ਹੈ। ਪਰ ਅੱਜ ਵੀ ਇਸ ਦੀ ਪ੍ਰਕਿਰਿਆ ਦਾ ਕੰਮ ਹਾਥਰਸ ਵਿਚ ਹੀ ਕੀਤਾ ਜਾਂਦਾ ਹੈ। 15 ਵੱਡੀਆਂ ਅਤੇ 45 ਛੋਟੀਆਂ ਇਕਾਈਆਂ ਇਹ ਕੰਮ ਕਰ ਰਹੀਆਂ ਹਨ। ਮੈਦੇ ਦੇ ਨਾਲ ਇਸ ਓਲੀਓ-ਗੱਮ ਰੈਸਿਨ (ਦੁੱਧ) ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਕੁਝ ਯੂਨਿਟ ਹੁਣ ਕਾਨਪੁਰ ਵਿਚ ਵੀ ਖੁੱਲ੍ਹ ਗਏ ਹਨ। ਦੇਸ਼ ਵਿਚ ਬਣੀ ਹਿੰਗ ਆਪਣੇ ਦੇਸ਼ ਤੋਂ ਇਲਾਵਾ ਖਾੜੀ ਦੇ ਦੇਸ਼ ਕੁਵੈਤ, ਕਤਰ, ਸਾਊਦੀ ਅਰਬ, ਬਹਿਰੀਨ ਆਦਿ ਨੂੰ ਵੀ ਨਿਰਯਾਤ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਹੁਣ ਨਹੀਂ ਦੇਣਾ ਪਵੇਗਾ ਕਰਜ਼ ਦੇ ਵਿਆਜ 'ਤੇ ਵਿਆਜ, ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤਾ ਹਲਫ਼ਨਾਮਾ


author

Harinder Kaur

Content Editor

Related News