ਹੁਣ ਮੁੰਬਈ ਦੀਆਂ ਸੜਕਾਂ ''ਤੇ ਪੂਰੀ ਸਮਰੱਥਾ ਨਾਲ ਦੌੜਣਗੀਆਂ ਸਰਕਾਰੀ ਬੱਸਾਂ

Saturday, Oct 24, 2020 - 01:12 AM (IST)

ਹੁਣ ਮੁੰਬਈ ਦੀਆਂ ਸੜਕਾਂ ''ਤੇ ਪੂਰੀ ਸਮਰੱਥਾ ਨਾਲ ਦੌੜਣਗੀਆਂ ਸਰਕਾਰੀ ਬੱਸਾਂ

ਮੁੰਬਈ - ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੀ ਲਾਈਫਲਾਈਨ ਮੰਨੀ ਜਾਣ ਵਾਲੀ ਬੈਸਟ ਬੱਸਾਂ ਜਾਂ ਸਰਕਾਰੀ ਬੱਸਾਂ ਹੁਣ ਪੂਰੀ ਸਮਰੱਥਾ ਨਾਲ ਸੜਕਾਂ 'ਤੇ ਦੌੜਣਗੀਆਂ। ਦਰਅਸਲ, ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਇਨ੍ਹਾਂ ਬੱਸਾਂ 'ਚ ਸੋਸ਼ਲ ਡਿਸਟੈਂਸਿੰਗ ਦੇ ਮਾਣਕ ਪੂਰੇ ਕਰਨ ਦੇ ਤਹਿਤ ਮੁਸਾਫਰਾਂ ਨੂੰ ਗਿਣਤੀ ਨੂੰ ਸੀਮਤ ਕਰ ਦਿੱਤਾ ਗਿਆ ਸੀ ਪਰ ਅੱਜ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੀ ਜਨਤਾ ਨੂੰ ਤੋਹਫਾ ਦਿੰਦੇ ਹੋਏ ਸੋਸ਼ਲ ਡਿਸਟੈਂਸਿੰਗ ਦੀ ਵਜ੍ਹਾ ਨਾਲ ਮੁਸਾਫਰਾਂ ਦੀ ਗਿਣਤੀ 'ਚ ਲਗਾਏ ਗਏ ਰੋਕ ਨੂੰ ਵਾਪਸ ਲੈ ਲਿਆ ਹੈ। ਹਾਲਾਂਕਿ ਸਾਰੇ ਮੁਸਾਫਰਾਂ ਨੂੰ ਸਫਰ ਦੌਰਾਨ ਸੈਨੇਟਾਈਜ਼ਰ ਨਾਲ ਰੱਖਣਾ ਅਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।

ਇਸ ਤੋਂ ਪਹਿਲਾਂ ਲਾਕਡਾਊਨ 'ਚ ਢਿੱਲ ਹੋਣ ਤੋਂ ਬਾਅਦ ਸਿਰਫ ਜ਼ਰੂਰੀ ਸੇਵਾ ਦੇਣ ਵਾਲੇ ਲੋਕ ਹੀ ਇਨ੍ਹਾਂ ਬੱਸਾਂ 'ਚ ਯਾਤਰਾ ਕਰ ਸਕਦੇ ਸੀ ਪਰ ਹੁਣ ਬੱਸਾਂ 'ਚ ਪਹਿਲਾਂ ਦੀ ਤਰ੍ਹਾਂ ਆਮ ਮੁੰਬਈ ਵਾਸੀ ਵੀ ਯਾਤਰਾ ਕਰ ਸਕਣਗੇ। ਬੱਸਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਸੀ। ਸਿਰਫ 2700 ਬੱਸਾਂ ਹੀ ਸੜਕਾਂ 'ਤੇ ਚੱਲ ਰਹੀਆਂ ਸਨ ਪਰ ਹੁਣ ਸਾਰੀਆਂ ਬੱਸਾਂ ਨੂੰ ਸੇਵਾਵਾਂ ਦੇਣ ਦੀ ਮਨਜ਼ੂਰੀ ਹੋਵੇਗੀ।


author

Inder Prajapati

Content Editor

Related News