ਸਮੀਖਿਆ ਬੈਠਕ ’ਚ PM ਮੋਦੀ ਬੋਲੇ- ਕੋਰੋਨਾ ਟੀਕਾਕਰਨ ਮੁਹਿੰਮ ਨੂੰ ਹੁਣ ਘਰ-ਘਰ ਲੈ ਕੇ ਜਾਣਾ ਹੋਵੇਗਾ

11/03/2021 4:27:39 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਘੱਟ ਕੋੋਰੋਨਾ ਟੀਕਾਕਰਨ ਵਾਲੇ 40 ਤੋਂ ਵੱਧ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਵੀਡੀਓ ਕਾਨਫਰੈਂਸਿੰਗ ਜ਼ਰੀਏ ਆਯੋਜਿਤ ਬੈਠਕ ਵਿਚ ਉਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਹੁਣ ਤੱਕ ਤੁਸੀਂ ਲੋਕਾਂ ਨੂੰ ਟੀਕਾਕਰਨ ਕੇਂਦਰਾਂ ਤੱਕ ਲੈ ਜਾਣ ਲਈ ਕੰਮ ਕਰ ਰਹੇ ਸੀ, ਹੁਣ ਸਮਾਂ ਆ ਗਿਆ ਹੈ ਕਿ ਟੀਕਾ ਘਰ-ਘਰ ਪਹੁੰਚਾਇਆ ਜਾਵੇ। ਹੁਣ ਤੱਕ ਜਿਨ੍ਹਾਂ ਨੂੰ ਟੀਕਾ ਨਹੀਂ ਲੱਗਾ ਹੈ, ਉਨ੍ਹਾਂ ਨੂੰ ਇਸ ਦੀ ਪਹਿਲੀ ਖ਼ੁਰਾਕ ਦੇਣਾ ਯਕੀਨੀ ਕਰੋ ਪਰ ਦੂਜੀ ਖ਼ੁਰਾਕ ਦੇਣ ’ਤੇ ਵੀ ਓਨਾਂ ਹੀ ਧਿਆਨ ਦਿਓ। 

ਇਹ ਵੀ ਪੜ੍ਹੋ : ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ PM ਮੋਦੀ ਬੋਲੇ- ‘ਅਸੀਂ ਇਕਜੁੱਟ ਰਹਾਂਗੇ ਤਾਂ ਹੀ ਅੱਗੇ ਵਧਾਂਗੇ’

PunjabKesari

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਜਦੋਂ ਵੀ ਵਾਇਰਸ ਦੇ ਮਾਮਲੇ ਘੱਟ ਹੋਣ ਲੱਗਦੇ ਹਨ ਤਾਂ ਕਈ ਵਾਰ ਜ਼ਰੂਰਤ ਦੀ ਭਾਵਨਾ ਘੱਟ ਹੋ ਜਾਂਦੀ ਹੈ। ਲੋਕਾਂ ਨੂੰ ਲੱਗਦਾ ਹੈ ਇੰਨੀ ਕੀ ਜਲਦੀ ਹੈ,ਲਗਵਾ ਲਵਾਂਗੇ। ਸਾਰਿਆਂ ਨੂੰ ਵੈਕਸੀਨ, ਮੁਫ਼ਤ ਵੈਕਸੀਨ ਮੁਹਿੰਮ ਤਹਿਤ ਅਸੀਂ ਇਕ ਦਿਨ ਵਿਚ ਕਰੀਬ ਢਾਈ ਕਰੋੜ ਟੀਕਿਆਂ ਦੀ ਖ਼ੁਰਾਕ ਲਗਾ ਕੇ ਵਿਖਾ ਚੁੱਕੇ ਹਾਂ। ਇਹ ਵਿਖਾਉਂਦਾ ਹੈ ਕਿ ਸਾਡੀ ਤਾਕਤ ਕੀ ਹੈ। ਬੈਠਕ ’ਚ ਪ੍ਰਧਾਨ ਮੰਤਰੀ ਨੇ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਅਤੇ ਹੋਰ ਸੂਬਿਆਂ ਦੇ ਘੱਟ ਕੋਰੋਨਾ ਟੀਕਾਕਰਨ ਵਾਲੇ ਸੂਬਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’

ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮ ਗੁਰੂਆਂ ਨੂੰ ਵੀ ਟੀਕਾਕਰਨ ਦੀ ਇਸ ਮੁਹਿੰਮ ਨਾਲ ਜੋੜਨਾ ਹੋਵੇਗਾ। ਉਨ੍ਹਾਂ ਨੇ ਇਟਲੀ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਵੈਟੀਕਨ ਵਿਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਟੀਕਿਆਂ ਬਾਰੇ ਧਾਰਮਿਕ ਨੇਤਾਵਾਂ ਦੇ ਸੰਦੇਸ਼ ਨੂੰ ਜਨਤਾ ਤੱਕ ਲੈ ਕੇ ਜਾਣ ’ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਕ ਚੁਣੌਤੀ ਅਫ਼ਵਾਹ ਅਤੇ ਲੋਕਾਂ ’ਚ ਭਰਮ ਦੀ ਸਥਿਤੀ ਵੀ ਹੈ। ਇਸ ਦਾ ਵੱਡਾ ਹੱਲ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। 

ਇਹ ਵੀ ਪੜ੍ਹੋ : NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ


Tanu

Content Editor

Related News