''ਸਕੂਲ ''ਚ ਤਿਲਕ ਲਾ ਕੇ ਨਹੀਂ ਆਉਣਾ''; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ

Wednesday, Aug 28, 2024 - 11:24 AM (IST)

''ਸਕੂਲ ''ਚ ਤਿਲਕ ਲਾ ਕੇ ਨਹੀਂ ਆਉਣਾ''; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇਕ ਸਰਕਾਰੀ ਸਕੂਲ ਵਿਚ ਇਕ ਅਧਿਆਪਕਾ ਨੇ ਅਜਿਹਾ ਫਰਮਾਨ ਸੁਣਾਇਆ ਹੈ ਕਿ ਉਸ ਤੋਂ ਬੱਚੇ ਪਰੇਸ਼ਾਨ ਹੋ ਗਏ। ਅਧਿਆਪਕਾ ਨੇ ਸਕੂਲ ਵਿਚ ਵਿਦਿਆਰਥੀਆਂ ਨੂੰ ਤਿਲਕ ਲਾ ਕੇ ਨਾ ਆਉਣ ਦਾ ਆਦੇਸ਼ ਦਿੱਤਾ ਹੈ। ਮਾਮਲਾ ਭਖਣ ਮਗਰੋਂ ਸਿੱਖਿਆ ਅਧਿਕਾਰੀਆਂ ਨੇ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਸਕੂਲ ਬੰਦ ਰੱਖਣ ਦਾ ਆਦੇਸ਼, ਅਗਲੇ 24 ਘੰਟਿਆਂ 'ਚ ਦਿੱਲੀ, ਪੰਜਾਬ ਸਮੇਤ 14 ਸੂਬਿਆਂ 'ਚ ਮੀਂਹ ਦਾ ਅਲਰਟ

ਮਾਮਲਾ ਭਖਣ ਪਿੱਛੋਂ ਬੇਸਿਕ ਸਿੱਖਿਆ ਅਧਿਕਾਰੀ ਨੇ ਬੱਚਿਆਂ ਨੂੰ ਪੜ੍ਹਾਉਣ ਤੋਂ ਇਨਕਾਰ ਕਰਨ ਵਾਲੇ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ। ਨਾਲ ਹੀ ਇਕ ਹੋਰ ਅਧਿਆਪਕ ਦੀ ਤਨਖਾਹ ’ਚ ਵਾਧੇ 'ਤੇ ਵੀ ਰੋਕ ਲਾ ਦਿੱਤੀ। ਜਾਣਕਾਰੀ ਅਨੁਸਾਰ ਪ੍ਰਾਇਮਰੀ ਸਕੂਲ ’ਚ ਪੜ੍ਹਦੇ ਵਿਦਿਆਰਥੀਆਂ ਨੇ ਕੁਝ ਦਿਨ ਪਹਿਲਾਂ ਇਸ ਸਬੰਧੀ ਆਪਣੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਸੀ। ਇਹ ਪੂਰਾ ਮਾਮਲਾ ਪਿੰਡ ਭਨੇੜਾ ਸਥਿਤ ਅੱਪਰ ਪ੍ਰਾਇਮਰੀ ਸਕੂਲ ਦਾ ਹੈ, ਜਿੱਥੇ ਅਧਿਆਪਕ ਵੱਲੋਂ ਬੱਚਿਆਂ ਨੂੰ ਤਿਲਕ ਨਾ ਲਾ ਕੇ ਆਉਣ ਲਈ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ- ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ

ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਸਕੂਲ ਦੀ ਅਧਿਆਪਕਾ ਤਨਵੀਰ ਆਇਸ਼ਾ ਤੇ ਅਧਿਆਪਕ ਮੁਖਤਾਰ ਅਹਿਮਦ ਨੇ ਤਿਲਕ ਨਾ ਲਾ ਕੇ ਆਉਣ ਲਈ ਕਿਹਾ ਸੀ। ਨਾਲ ਹੀ ਜਿਹੜੇ ਵਿਦਿਆਰਥੀ ਤਿਲਕ ਲਾ ਕੇ ਆਉਂਦੇ ਹਨ, ਉਨ੍ਹਾਂ ਦਾ ਤਿਲਕ ਸਕੂਲ ’ਚ ਉਤਾਰਿਆ ਜਾਂਦਾ ਸੀ। ਬੇਸਿਕ ਸਿੱਖਿਆ ਅਧਿਕਾਰੀ ਯੋਗਿੰਦਰ ਸਿੰਘ ਨੇ ਪੂਰੇ ਘਟਨਾ ਚੱਕਰ ਦੀ ਜਾਂਚ ਬਲਾਕ ਸਿੱਖਿਆ ਅਫਸਰ ਸੂਰਿਆਕਾਂਤ ਗਿਰੀ ਨੂੰ ਸੌਂਪ ਦਿੱਤੀ। ਅਧਿਕਾਰੀ ਦੀ ਰਿਪੋਰਟ ਮਿਲਣ ਤੋਂ ਬਾਅਦ ਅਧਿਆਪਕਾ ਤਨਵੀਰ ਆਇਸ਼ਾ ਨੂੰ ਮੁਅੱਤਲ ਕਰ ਦਿੱਤਾ ਗਿਆ ਜਦੋਂ ਕਿ ਹੋਰ ਬੱਚਿਆਂ ਨੂੰ ਕੁੜਤਾ-ਪਜਾਮਾ ਪਾ ਕੇ ਸਕੂਲ ਆਉਣ ਤੋਂ ਰੋਕਣ ਦੇ ਦੋਸ਼ ਹੇਠ ਮੁਖਤਾਰ ਦੀ ਤਨਖਾਹ ’ਚ ਵਾਧਾ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ- ਹਾਏ ਤੌਬਾ! ਦੋ ਸਹੇਲੀਆਂ ਨੂੰ ਹੋਇਆ ਪਿਆਰ, ਇਕ-ਦੂਜੇ ਨੂੰ ਮੰਨਦੀਆਂ ਹਨ ਪਤੀ-ਪਤਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News