ਹੁਣ ਨਰਾਤਿਆਂ ਤੋਂ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਮਿਲੇਗਾ ਗਰਮ ਅਤੇ ਪੌਸ਼ਟਿਕ ਖਾਣਾ

Wednesday, Oct 11, 2023 - 01:36 PM (IST)

ਹੁਣ ਨਰਾਤਿਆਂ ਤੋਂ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਮਿਲੇਗਾ ਗਰਮ ਅਤੇ ਪੌਸ਼ਟਿਕ ਖਾਣਾ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਾਲ ਵਿਕਾਸ ਸੇਵਾ ਅਤੇ ਪੌਸ਼ਕ ਆਹਾਰ ਵਿਭਾਗ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਸਮੀਖਿਆ ਬੈਠਕ 'ਚ ਸੰਬੰਧਤ ਅਧਿਕਾਰੀਆਂ ਨੂੰ 3 ਤੋਂ 6 ਸਾਲ ਦੇ ਬੱਚਿਆਂ ਦੇ ਪੌਸ਼ਣ ਪੱਧਰ ਵਧਾਉਣ ਲਈ ਨਰਾਤਿਆਂ ਮੌਕੇ ਆਂਗਣਵਾੜੀ ਕੇਂਦਰਾਂ 'ਤੇ 'ਹੌਟ ਕੁੱਕ ਮੀਲ ਯੋਜਨਾ' ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਂਗਣਵਾੜੀ ਕੇਂਦਰਾਂ ਨੂੰ ਪ੍ਰੀ-ਪ੍ਰਾਇਮਰੀ ਦੀ ਤਰਜ 'ਤੇ ਸੰਚਾਲਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਯੋਗੀ ਨੇ ਮੌਜੂਦਾ ਸਮੇਂ ਕਿਰਾਏ ਦੇ ਸਥਾਨਾਂ 'ਤੇ ਸੰਚਾਲਿਤ ਆਂਗਣਵਾੜੀ ਕੇਂਦਰਾਂ ਨੂੰ ਆਪਣੀ ਭਵਨਾਂ 'ਚ ਤਬਦੀਲ ਕਰਨ ਅਤੇ ਖ਼ਾਲੀ ਅਹੁਦਿਆਂ 'ਤੇ ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੀ ਭਰਤੀ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਸ਼ਹਿਰੀ ਖੇਤਰਾਂ 'ਚ ਮੌਜੂਦਾ ਸਮੇਂ ਕਿਰਾਏ ਦੇ ਕੰਪਲੈਕਸ ਚਲਾ ਰਹੇ 12,800 ਆਂਗਣਵਾੜੀ ਕੇਂਦਰਾਂ ਨੂੰ ਆਪਣੇ ਭਵਨਾਂ 'ਚ ਬਦਲਣ ਲਈ ਵੀ ਕਿਹਾ।

ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਮੁਹੱਲਾਵਾਰ ਪਾਰਕ 'ਚ ਇਕ ਕੋਨੇ 'ਚ ਆਂਗਣਵਾੜੀ ਕੇਂਦਰ  ਬਣਾਏ ਜਾਣ। ਇਨ੍ਹਾਂ ਭਵਨਾਂ ਨੂੰ ਨਿੱਜੀ ਕੰਪਨੀਆਂ ਦੇ ਸੀ.ਐੱਸ.ਆਰ. ਫੰਡ, ਨਗਰ ਵਿਕਾਸ ਦੇ ਫੰਡ ਨਾਲ ਹੋਰ ਲੋਕਾਂ ਦੀ ਮਦਦ ਨਾਲ ਬਣਾਇਆ ਜਾਵੇ। ਉੱਥੇ ਹੀ ਜ਼ਰੂਰਤ ਪੈਣ 'ਤੇ ਸ਼ਾਸਨ ਤੋਂ ਵੀ ਧਨਰਾਸ਼ੀ ਮਨਜ਼ੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਦੀ ਤਰਜ 'ਤੇ ਆਂਗਣਵਾੜੀ ਕੇਂਦਰਾਂ ਨੂੰ ਸੰਚਾਲਿਤ ਕੀਤਾ ਜਾਵੇ। ਇਸ ਲਈ ਆਂਗਣਵਾੜੀ ਵਰਕਰਾਂ ਦੇ ਖ਼ਾਲੀ 24,473 ਅਹੁਦਿਆਂ ਅਤੇ ਆਂਗਣਵਾੜੀ ਸਹਾਇਕਾ ਦੇ 26007 ਅਹੁਦਿਆਂ 'ਤੇ ਜਲਦ ਭਰਤੀ ਕੀਤੀ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News