ਹੁਣ ਭਾਜਪਾ ਸਰਕਾਰ ਚੀਨੀ ਕਬਜ਼ੇ ਦੀ ਗੱਲ ਵੀ ਕਰੇ ਸਵੀਕਾਰ : ਰਾਹੁਲ ਗਾਂਧੀ
Saturday, Nov 20, 2021 - 04:34 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਇਕ ਦਿਨ ਬਾਅਦ ਸ਼ਨੀਵਾਰ ਨੂੰ ਕਿਹਾ ਕਿ ਹੁਣ ਉਨ੍ਹਾਂ ਨੂੰ ਇਹ ਵੀ ਸਵੀਕਾਰ ਕਰ ਲੈਣਾ ਚਾਹੀਦਾ ਕਿ ਭਾਰਤੀ ਸਰਹੱਦ ’ਤੇ ਚੀਨੀ ਫ਼ੌਜੀ ਕਬਜ਼ਾ ਕੀਤੇ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਮੋਦੀ ਦੇ ਖੇਤੀ ਸੰਬੰਧੀ ਤਿੰਨੋਂ ਕਾਨੂੰਨ ਵਾਪਸ ਲੈਣ ਦੇ ਐਲਾਨ ’ਤੇ ਪ੍ਰਤੀਕਿਰਿਆ ’ਚ ਕਿਹਾ ਸੀ ਕਿ ਭਾਜਪਾ ਸਰਕਾਰ ਨੂੰ ਆਪਣੀ ਗਲਤੀ ਸਵੀਕਾਰ ਕਰਨ ’ਚ ਲਗਭਗ 350 ਦਿਨ ਲੱਗ ਗਏਅਤੇ ਉਦੋਂ ਤੱਕ 700 ਕਿਸਾਨਾਂ ਦੀ ਸ਼ਹਾਦਤ ਹੋ ਚੁਕੀ ਸੀ ਪਰ ਖ਼ੁਸ਼ੀ ਇਸ ਗੱਲ ਦੀ ਹੈ ਕਿ ਅੱਤਿਆਚਾਰ ਅਤੇ ਅਨਿਆਂ ਝੱਲਦੇ ਹੋਏ ਇਸ ਅੰਦੋਲਨ ’ਚ ਕਿਸਾਨ ਜਿੱਤ ਹਾਸਲ ਕਰ ਕੇ ਹੀ ਮੰਨਿਆ।
ਰਾਹੁਲ ਨੇ ਕਿਹਾ ਕਿ ਹੁਣ ਸਰਕਾਰ ਨੂੰ ਸਰਹੱਦ ’ਤੇ ਚੀਨ ਵਲੋਂ ਕੀਤੇ ਗਏ ਕਬਜ਼ੇ ਦੀ ਗੱਲ ਵੀ ਇਸੇ ਤਰ੍ਹਾਂ ਨਾਲ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਟਵੀਟ ਕੀਤਾ,‘‘ਹੁਣ ਚੀਨੀ ਕਬਜ਼ੇ ਦਾ ਸੱਚ ਵੀ ਮੰਨ ਲੈਣਾ ਚਾਹੀਦਾ।’’ ਕਾਂਗਰਸ ਲਗਾਤਾਰ ਦੋਸ਼ ਲਗਾ ਰਹੀ ਹੈ ਕਿ ਚੀਨੀ ਫ਼ੌਜ ਨੇ ਭਾਰਤੀ ਸਰਹੱਦ ’ਚ ਘੁਸਪੈਠ ਕੀਤੀ ਹੈ ਪਰ ਸਰਕਾਰ ਇਸ ਸੱਚ ਨੂੰ ਮੰਨਣ ਲਈ ਤਿਆਰ ਨਹੀਂ ਹੈ। ਮੋਦੀ ਨੇ ਸਾਰੇ ਦਲਾਂ ਦੀ ਬੈਠਕ ’ਚ ਵੀ ਕਿਹਾ ਸੀ ਕਿ ਕੋਈ ਘੁਸਪੈਠ ਨਹੀਂ ਹੋਈ ਹੈ ਪਰ ਬਾਅਦ ’ਚ ਉਨ੍ਹਾਂ ਨੇ ਮੰਨਿਆ ਕਿ ਘੁਸਪੈਠ ਹੋਈ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਨਰੇਂਦਰ ਤੋਮਰ ਦਾ ਬਿਆਨ ਆਇਆ ਸਾਹਮਣੇ ਬੋਲੇ- ਇਸ ਗੱਲ ਦਾ ਹੈ ਦੁਖ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ